Operation Lotus: ਵਿਜੀਲੈਂਸ ‘AAP’ ਦੇ 7 ਹੋਰ MLAs ਦੇ ਦਰਜ ਕਰੇਗੀ ਬਿਆਨ

ਚੰਡੀਗੜ੍ਹ, 5 ਅਕਤੂਬਰ 2022 – ਵਿਜੀਲੈਂਸ ‘ਆਪਰੇਸ਼ਨ ਲਾਟ’ ਰਾਹੀਂ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਮਾਮਲੇ ‘ਚ ‘ਆਪ’ ਦੇ 7 ਹੋਰ ਵਿਧਾਇਕਾਂ ਦੇ ਬਿਆਨ ਦਰਜ ਕਰੇਗੀ। ਵਿਜੀਲੈਂਸ ਟੀਮ ਨੇ ਹੁਣ ਤੱਕ ਸਿਰਫ਼ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਦੇ ਹੀ ਬਿਆਨ ਦਰਜ ਕੀਤੇ ਹਨ।’ਆਪ’ ਵਿਧਾਇਕਾਂ ਨੇ ਡੀਜੀਪੀ ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਗਈ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਧਮਕੀ ਦਿੱਤੀ ਗਈ।

ਇਸ ਮਾਮਲੇ ‘ਚ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਲਾਅ ਅਫਸਰ ਦੀ ਰਾਏ ‘ਤੇ ਸਟੇਟ ਕ੍ਰਾਈਮ ਸੈੱਲ ‘ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ। ਵਿਜੀਲੈਂਸ ਬਿਊਰੋ ਨੇ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਬਣਾਈ ਹੈ। ਪਰ ਹੁਣ ਤੱਕ ਇੱਕ ਵੀ ਵਿਅਕਤੀ ਦਾ ਨਾਮ ਇਸ ‘ਚ ਦਰਜ ਨਹੀਂ ਕੀਤਾ ਗਿਆ ਹੈ। ਬੀਤੇ ਸੋਮਵਾਰ ਨੂੰ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਵੱਲੋਂ ਵਿਜੀਲੈਂਸ ਅੱਗੇ ਬਿਆਨ ਦਰਜ ਕਰਵਾਏ ਗਏ ਸਨ।

ਹੁਣ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੌੜੀ, ਬੱਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਹੈਪੀ, ਬੁਢਲਾਡਾ ਦੇ ਵਿਧਾਇਕ ਬੁੱਧਰਾਮ, ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਨਾਹਰ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਅਤੇ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਬਿਆਨ ਦਰਜ ਕੀਤੇ ਜਾਣਗੇ।

ਇਸ ਦੇ ਨਾਲ ਹੀ ਕਾਂਗਰਸ ਅਤੇ ਭਾਜਪਾ ਦੇ ਵਿਧਾਇਕ ਇਸ ਮਾਮਲੇ ਨੂੰ ਲੈ ਕੇ ‘ਆਪ’ ਵੱਲੋਂ ਝੂਠ ਬੋਲ ਕੇ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਹੀ ਨਹੀਂ ਸਗੋਂ ਡਰਾਮੇਬਾਜ਼ੀ ਦੀ ਗੱਲ ਕਹਿ ਰਹੇ ਹਨ। ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ‘ਆਪ’ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਕਿਉਂਕਿ ਜਿਸ ਕਰਕੇ ਇਹ ਸੱਤਾ ‘ਚ ਆਈ ਸੀ, ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋ ਰਹੇ |

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਹੁਰੇ ਨੇ ਕਚਹਿਰੀ ‘ਚ ਨੂੰਹ ‘ਤੇ ਤਲਵਾਰ ਨਾਲ ਕੀਤਾ ਹਮਲਾ: ਕਿਹਾ- ਪ੍ਰੇਮੀ ਨਾਲ ਮਿਲ ਕੇ ਮੇਰੇ ਪੁੱਤ ਨੂੰ ਮਾਰਿਆ ਸੀ

ਬਰਾਤੀਆਂ ਨਾਲ ਭਰੀ ਬੱਸ 500 ਮੀਟਰ ਡੂੰਘੀ ਖੱਡ ‘ਚ ਡਿੱਗੀ: 25 ਦੀ ਮੌਤ