ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ‘ਚ ਕੈਦੀਆਂ ਵਿੱਚ ਜ਼ਬਰਦਸਤ ਝੜਪ, ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ

ਗੁਰਦਾਸਪੁਰ, 14 ਮਾਰਚ 2024 – ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ‘ਚ ਕੈਦੀਆਂ ਵਿਚਕਾਰ ਜ਼ਬਰਦਸਤ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਇਹ ਵੀ ਸਾਹਮਣੇ ਆਈ ਹੈ ਕਿ ਇਸ ਝੜਪ ਦੌਰਾਨ ਗੋਲੀ ਵੀ ਚੱਲੀ ਹੈ। ਇਸ ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਇਸ ਮੌਕੇ ਹਾਲਾਤਾਂ ਨੂੰ ਬਾਹਰੋਂ ਫੋਰਸ ਮੰਗਾਉਣੀ ਪਈ। ਜਦੋਂ ਕੈਦੀਆਂ ਨੂੰ ਸ਼ਾਂਤ ਕਰਨ ਲਈ ਪੁਲੀਸ ਫੋਰਸ ਬੁਲਾਈ ਗਈ ਤਾਂ ਕੈਦੀ ਹੋਰ ਭੜਕ ਗਏ ਅਤੇ ਪੁਲੀਸ ਫੋਰਸ ’ਤੇ ਹਮਲਾ ਕਰ ਦਿੱਤਾ। ਕੇਂਦਰੀ ਜੇਲ੍ਹ ਵਿੱਚ ਤਾਇਨਾਤ ਯੋਧਾ ਸਿੰਘ ਅਤੇ ਧਾਰੀਵਾਲ ਪੁਲੀਸ ਥਾਣਾ ਸਦਰ ਦੇ ਐਸ.ਐਚ.ਓ ਮਨਦੀਪ ਸਿੰਘ ਸਲਹੋਤਰਾ ਅਤੇ ਜਗਦੀਪ ਸਿੰਘ ਏ.ਐਸ.ਆਈ ਪੁਲਿਸ ਫੋਟੋਗ੍ਰਾਫਰ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਦੂਜੇ ਪਾਸੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ. ਐੱਸ. ਪੀ. ਦਯਾਮਾ ਹਰੀਸ਼ ਕੁਮਾਰ, ਏ. ਡੀ. ਸੀ. ਸੁਭਾਸ਼ ਚੰਦਰ ਸਮੇਤ ਵੱਡੀ ਗਿਣਤੀ ਵਿਚ ਪਠਾਨਕੋਟ, ਬਟਾਲਾ, ਗੁਰਦਾਸਪੁਰ ਸਮੇਤ ਸਾਰੇ ਥਾਣਿਆਂ ਦੀ ਪੁਲਸ ਫੋਰਸ ਸਮੇਤ ਸੀ. ਆਰ. ਪੀ. ਐੱਫ਼. ਦੇ ਜਵਾਨ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚ ਪਹੁੰਚੇ। ਇਸ ਦੇ ਇਲਾਵਾ ਦੋ ਫਾਇਰ ਬਿ੍ਰਗੇਡ ਦੀਆ ਗੱਡੀਆਂ, ਦੰਗਾ ਕੰਟਰੋਲ ਵਾਹਨ ਸਮੇਤ ਵੱਡੀ ਗਿਣਤੀ ਵਿਚ ਜਵਾਨਾਂ ਨੂੰ ਕੇਂਦਰੀ ਜੇਲ੍ਹ ਵਿਚ ਭੇਜਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

2 ਚੋਣ ਕਮਿਸ਼ਨਰਾਂ ਦੇ ਨਾਂਅ ਫਾਈਨਲ, ਕੇਰਲਾ ਦੇ ਗਿਆਨੇਸ਼, ਉਤਰਾਖੰਡ ਦੇ ਸੁਖਬੀਰ ਸੰਧੂ ਦੇ ਨਾਂਅ ‘ਤੇ ਲੱਗੀ ਮੋਹਰ, ਅਧੀਰ ਰੰਜਨ ਨੇ ਪ੍ਰਗਟਾਈ ਅਸਹਿਮਤੀ

30,000 ਰੁਪਏ ਰਿਸ਼ਵਤ ਲੈਂਦਾ ਮੁੱਖ ਮੁਨਸ਼ੀ ਵਿਜੀਲੈਂਸ ਵੱਲੋਂ ਕਾਬੂ