ਪੰਜਾਬ ਦੇ 4 ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ ਸ਼ੁਰੂ

ਚੰਡੀਗੜ੍ਹ, 20 ਨਵੰਬਰ 2024 – ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਅੱਜ ਜ਼ਿਮਨੀ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ ਸ਼ਾਮਲ ਹਨ। ਇੱਥੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਉਂਜ, ਠੰਢ ਕਾਰਨ ਸਵੇਰੇ ਵੋਟਰ ਘੱਟ ਹੀ ਨਿਕਲ ਰਹੇ ਹਨ। ਇਹ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਨਿਰਪੱਖ ਅਤੇ ਸੁਰੱਖਿਅਤ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਨੂੰ ਮਜ਼ਬੂਤ ​​ਕੀਤਾ ਗਿਆ ਹੈ।

ਜ਼ਿਮਨੀ ਚੋਣ ‘ਚ ਸਾਰੀਆਂ ਚਾਰ ਸੀਟਾਂ ‘ਤੇ ਕਰੀਬ 7 ਲੱਖ ਵੋਟਰ ਆਪਣੀ ਵੋਟ ਪਾਉਣਗੇ। ਇਸ ਦੇ ਲਈ 831 ਪੋਲਿੰਗ ਬੂਥ ਬਣਾਏ ਗਏ ਹਨ। ਸਾਰੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 45 ਉਮੀਦਵਾਰ ਮੈਦਾਨ ਵਿੱਚ ਹਨ। ਸੁਰੱਖਿਆ ਲਈ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਅਰਧ ਸੈਨਿਕ ਬਲਾਂ ਦੀਆਂ 17 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ 6 ਹਜ਼ਾਰ ਦੇ ਕਰੀਬ ਜਵਾਨ ਵੀ ਮੋਰਚੇ ‘ਤੇ ਤਾਇਨਾਤ ਹਨ। ਸਾਰੇ ਬੂਥਾਂ ‘ਤੇ ਲਾਈਵ ਵੈਬ ਕਾਸਟਿੰਗ ਵੀ ਹੋ ਰਹੀ ਹੈ।

ਡੇਰਾ ਬਾਬਾ ਨਾਨਕ ਸੀਟ ‘ਤੇ ਕੁੱਲ 1 ਲੱਖ 93 ਹਜ਼ਾਰ 376 ਵੋਟਰ ਹਨ। 241 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 61 ਸੰਵੇਦਨਸ਼ੀਲ ਹਨ। ਚੱਬੇਵਾਲ (ਐਸਸੀ) ਵਿੱਚ ਕੁੱਲ 1 ਲੱਖ 59 ਹਜ਼ਾਰ 432 ਵੋਟਰ ਹਨ। 205 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 50 ਸੰਵੇਦਨਸ਼ੀਲ ਹਨ।

ਗਿੱਦੜਬਾਹਾ ਵਿੱਚ 1 ਲੱਖ 66 ਹਜ਼ਾਰ 731 ਵੋਟਰ ਹਨ। ਇੱਥੇ ਕੁੱਲ 173 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 96 ਸੰਵੇਦਨਸ਼ੀਲ ਹਨ। ਜਦੋਂ ਕਿ ਬਰਨਾਲਾ ਵਿੱਚ 1 ਲੱਖ 77 ਹਜ਼ਾਰ 426 ਵੋਟਰ ਹਨ। ਇੱਥੇ 212 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 37 ਸੰਵੇਦਨਸ਼ੀਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 20-11-2024

ਮਹਾਰਾਸ਼ਟਰ ਦੀਆਂ 288 ਅਤੇ ਝਾਰਖੰਡ ਦੀਆਂ 38 ਵਿਧਾਨ ਸਭਾ ਸੀਟਾਂ: 5 ਰਾਜਾਂ ਦੀਆਂ 15 ਵਿਧਾਨ ਸਭਾ ਸੀਟਾਂ ਅਤੇ 1 ਲੋਕ ਸਭਾ ਸੀਟ ‘ਤੇ ਜ਼ਿਮਨੀ ਚੋਣਾਂ ਲਈ ਅੱਜ ਪੈ ਰਹੀਆਂ ਨੇ ਵੋਟਾਂ