ਪੰਜਾਬ ‘ਚ ਵੋਟਾਂ ਪੈਣ ਦਾ ਸਮਾਂ ਹੋਇਆ ਖਤਮ

ਚੰਡੀਗੜ੍ਹ, 20 ਫਰਵਰੀ 2022 – ਸੂਬੇ ਦੀਆਂ 117 ਸੀਟਾਂ ‘ਤੇ ਵਿਧਾਨਸਭਾ ਚੋਣਾਂ ‘ਤੇ ਹੋ ਰਹੀ ਵੋਟਿੰਗ ਦਾ ਸਮਾਂ ਖ਼ਤਮ ਹੋ ਗਿਆ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਦੱਸਿਆ ਗਿਆ ਸੀ ਕੇ ਸੂਬੇ ‘ਚ 5 ਵਜੇ ਤੱਕ 63.44% ਵੋਟਿੰਗ ਹੋਈ ਹੈ ਅਤੇ ਆਖਰੀ ਘੰਟੇ ਦੀ ਵੋਟ ਜੋੜਣ ਤੋਂ ਬਾਅਦ ਪਤਾ ਲੱਗੇਗਾ ਕੇ ਪੰਜਾਬ ‘ਚ ਕਿੰਨੇ ਫੀਸਦੀ ਵੋਟਿੰਗ ਹੋਈ ਹੈ।

ਸੂਬੇ ‘ਚ 2 ਕਰੋੜ 14 ਲੱਖ 99 ਹਜ਼ਾਰ 804 ਵੋਟਰ ਹਨ ਜਿਨ੍ਹਾਂ ਵੱਲੋਂ ਆਪਣੇ ਵੋਟ ਦਾ ਇਸਤੇਮਾਲ ਕੀਤਾ ਗਿਆ ਹੈ। 1304 ਉਮੀਦਵਾਰਾਂ ਦੀ ਕਿਸਮਤ ਈ ਵੀ ਐਮ ‘ਚ ਕੈਦ ਹੋ ਗਈ ਹੈ। ਹੁਣ 10 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣਗੇ। ਹੁਣ 10 ਮਾਰਚ ਨੂੰ ਪਤਾ ਲੱਗੇਗਾ ਕੇ ਸੂਬੇ ‘ਚ ਆਖਰ ਕਿਸਦੀ ਸਰਕਾਰ ਬਣੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੋਣਾਂ ‘ਚ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਕੱਲ੍ਹ 21 ਫਰਵਰੀ ਨੂੰ ਛੁੱਟੀ

ਪੰਜਾਬ ‘ਚ ਵੋਟਾਂ ਦਾ ਮਾਹੌਲ ਖਤਮ, ਜਾਣੋ ਸਾਰੀਆਂ ਪਾਰਟੀਆਂ ਦੀ ਸਥਿਤੀ ?