ਹੁਸ਼ਿਆਰਪੁਰ, 15 ਅਗਸਤ 2023 – ਹਿਮਾਚਲ ਵਿਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦੇ ਜਿੱਥੇ ਪੰਜਾਬ ਵਿੱਚ ਹੜ੍ਹਾਂ ਦਾ ਮਾਹੌਲ ਬਣਾਇਆ ਹੋਇਆ ਹੈ, ਉਥੇ ਹੀ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਅੱਜ ਦਾ ਵਾਟਰ ਲੇਬਲ 1399.70 ਦੇ ਕਰੀਬ ਪਹੁੰਚ ਗਿਆ, ਜਿੱਥੇ ਝੀਲ ਵਿਚ ਲਗਾਤਾਰ ਪਾਣੀ ਦੀ ਆਮਦ ਵੱਧ ਰਹੀ ਹੈ ਉਥੇ ਹੀ ਪੌਂਗ ਡੈਮ ਵਿੱਚ ਹਿਮਾਚਲ ਤੋਂ 1 ਲੱਖ 48 ਹਜ਼ਾਰ ਕਿਉਸਿਕ ਪਾਣੀ ਆ ਰਿਹਾ ਹੈ ਤੇ ਪੌਂਗ ਡੈਮ ਤੋਂ 1 ਲੱਖ 48 ਹਜ਼ਾਰ ਦੇ ਕਰੀਬ ਪਾਣੀ ਸਪੇਲਵੇ ਰਾਹੀਂ ਸ਼ਾਹ ਨਹਿਰ ਬੈਰਾਜ ਰਾਹੀਂ ਬਿਆਸ ਨਦੀ ਵਿਚ ਛੱਡਿਆ ਜਾ ਰਿਹਾ ਹੈ।
ਗੱਲ ਕੀਤੀ ਜਾਵੇ ਤਾਂ ਦੋ ਦਿਨ ਵਿਚ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਵਾਟਰ ਲੇਬਲ 15 ਫਿਟ ਵੱਧ ਹੈ ਜੋ ਅੱਜ ਖ਼ਤਰੇ ਦੇ ਨਿਸ਼ਾਨ 10 ਫੁੱਟ ਥੱਲੇ ਚਲ ਰਿਹਾ ਹੈ ਉਥੇ ਹੀ ਪੌਂਗ ਡੈਮ ਵਲੋ ਛੱਡੇ ਗਏ ਪਾਣੀ ਦੇ ਚੱਲਦੇ ਸ਼ਾਹ ਨਹਿਰ ਬੈਰਾਜ ਦੇ ਕਰੀਬ ਖੇਤਾਂ ਵਿਚ ਕੰਮ ਕਰਨ ਗਏ 5 ਲੋਕ ਫਸ ਗਏ ਨੇ ਜਿੰਨਾ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹੁਸ਼ਿਆਰਪੁਰ ਤੇ ਬਠਿੰਡਾ ਤੋਂ ਐਨ ਡੀ ਆਰ ਆਫ਼ ਦੀਆਂ ਦੋ ਟੀਮਾਂ BBMB ਵਲੋ ਬੁਲਾਇਆ ਗਾਇਆ।