ਹੁਸ਼ਿਆਰਪੁਰ, 24 ਅਗਸਤ 2023 – ਹੁਸ਼ਿਆਰਪੁਰ ਦੇ ਢੋਲਵਾਹਾ ਡੈਮ ਤੋਂ ਪਾਣੀ ਦਾ ਲੇਬਲ ਵਧਣ ਦਾ ਇਕ ਵੋਇਸ ਮੈਸਜ ਵਾਇਰਲ ਹੋਣ ਤੋਂ ਬਾਅਦ ਜਿੱਥੇ ਢੋਲਵਾਹਾ ਡੈਮ ਦੇ ਨਾਲ ਲਗਦੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ।
ਇਹ ਮੈਸਜ ਭੂੰਗਾ ਬਲਾਕ ਦੇ ਸਬ ਤਹਿਸੀਲਦਾਰ ਕਮਲਜੀਤ ਵਲੋ ਬੀਡੀਪੀਓ ਭੂੰਗਾ ਨੂੰ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਵਲੋਂ ਕਿਹਾ ਗਿਆ ਕਿ ਢੋਲਵਾਹਾ ਡੈਮ ਦਾ ਵਾਟਰ ਲੇਬਲ ਵਧਣ ਕਾਰਨ ਪਾਣੀ ਕਦੀ ਵੀ ਛੱਡਿਆ ਜਾ ਸਕਦਾ ਹੈ। ਪਰ ਢੋਲਵਾਹਾ ਡੈਮ ਦੇ ਵਾਟਰ ਲੇਬਲ ਦੀ ਗੱਲ ਕੀਤੀ ਜਾਵੇ ਤੇ ਡੈਮ ਦਾ ਵਾਟਰ ਲੇਬਲ 416.970 ਹੈ ਜੋ ਖਤਰੇ ਦੇ ਨਿਸ਼ਾਨ ਤੋਂ ਅਜੇ ਇਕ ਮੀਟਰ ਥੱਲੇ ਹੈ, ਜਦੋਂ ਇਸ ਸਬੰਧ ਵਿੱਚ ਮੀਡੀਆ ਦੀ ਟੀਮ ਡੈਮ ਵੱਲੋਂ ਛਡੇ ਜਾ ਰਹੇ ਪਾਣੀ ਨੂੰ ਕਵਰ ਕਰਨ ਪਹੁੰਚੀ ਤਾਂ ਮੌਕੇ ਤੇ ਮੌਜੂਦ ਯੂਨੀਅਰ ਇੰਜੀਨੀਅਰ ਧੀਰਜ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਡੈਮ ਦਾ ਪਾਣੀ 1 ਮੀਟਰ ਘੱਟ ਹੈ ਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਪਿੱਛੇ ਬਾਰਿਸ਼ ਜਿਆਦਾ ਹੁੰਦੀ ਹੈ ਤਾਂ ਡੈਮ ਦਾ ਪਾਣੀ ਵਧ ਸਕਦਾ ਹੈ, ਜਿਸ ਨੂੰ ਲੇ ਕੇ ਉਨ੍ਹਾਂ ਵੱਲੋਂ ਡੈਮ ਦੇ ਨਾਲ ਲਗਦੇ ਲੋਕਾਂ ਨੂੰ ਸੂਚਿਤ ਜਰੂਰ ਕੀਤਾ ਗਿਆ, ਪਰ ਕਿਸੀ ਪ੍ਰਕਾਰ ਦਾ ਕੋਈ ਖਤਰਾ ਨਹੀਂ ਹੈ ਤੇ ਲੋਕਾਂ ਨੂੰ ਅਪੀਲ ਹੈ ਕਿ ਲੋਕ ਝੂਠੀਆ ਅਫਵਾ ਤੋਂ ਸੁਚੇਤ ਰਹਿਣ।
ਉਥੇ ਹੀ ਡੈਮ ਦੇ ਕੋਲ ਵਸਦੇ ਲੋਕ ਡੈਮ ਦੇ ਵਿਚ ਵਧ ਰਹੇ ਪਾਣੀ ਤੋਂ ਡਰੇ ਹੋਏ ਨੇ ਜਿਸ ਨੂੰ ਲੇ ਕੇ ਉਹ ਡੈਮ ਤੇ ਪਾਣੀ ਦਾ ਲੈਵਲ ਦੇਖਣ ਲਈ ਮੌਕੇ ਤੇ ਪਹੁੰਚ ਰਹੇ ਨੇ।