ਪੰਜਾਬ ਦਾ ਮੌਸਮ ਫੇਰ ਲਵੇਗਾ ਕਰਵਟ, ਜਲਦੀ ਹੀ ਪੈ ਸਕਦਾ ਹੈ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

  • ਬਾਰਿਸ਼ ਦੇ ਨਾਲ ਧੁੰਦ ਵੀ ਪੈ ਸਕਦੀ ਹੈ
  • ਤਾਪਮਾਨ ‘ਚ ਹੋਵੇਗੀ 2 ਡਿਗਰੀ ਦੀ ਗਿਰਾਵਟ
  • ਪ੍ਰਦੂਸ਼ਣ ਤੋਂ ਰਾਹਤ ਮਿਲੇਗੀ

ਚੰਡੀਗੜ੍ਹ, 24 ਨਵੰਬਰ 2023 – ਅਗਲੇ ਚਾਰ ਦਿਨਾਂ ‘ਚ ਪੰਜਾਬ ਦੇ ਮੌਸਮ ‘ਚ ਬਦਲਾਅ ਹੋਵੇਗਾ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 27 ਨਵੰਬਰ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਮੀਂਹ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਆ ਸਕਦੀ ਹੈ।

ਇਸ ਤੋਂ ਇਲਾਵਾ ਧੁੰਦ ਦਾ ਕਹਿਰ ਵੀ ਵਧੇਗਾ। ਫਿਲਹਾਲ ਪੰਜਾਬ ‘ਚ ਸਵੇਰ ਦੇ ਸਮੇਂ ਕੁਝ ਥਾਵਾਂ ‘ਤੇ ਧੁੰਦ ਪੈ ਰਹੀ ਹੈ ਪਰ ਬਾਰਿਸ਼ ਤੋਂ ਬਾਅਦ ਧੁੰਦ ਹੋਰ ਸੰਘਣੀ ਹੋਣ ਦੀ ਸੰਭਾਵਨਾ ਹੈ।

ਪਿਛਲੇ ਕਾਫੀ ਦਿਨਾਂ ਤੋਂ ਮੀਂਹ ਨਹੀਂ ਪਿਆ ਹੈ, ਫਿਰ ਵੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 3.2 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ 1.4 ਡਿਗਰੀ ਸੈਲਸੀਅਸ ਅਤੇ ਪਿਛਲੇ ਪੰਜ ਦਿਨਾਂ ਵਿੱਚ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਸ ਦੌਰਾਨ, ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦਾ ਪੱਧਰ ਵੀ ਹੇਠਾਂ ਜਾਵੇਗਾ। ਮੀਂਹ ਹਵਾ ਵਿੱਚ ਮੌਜੂਦ ਧੂੜ ਦੇ ਕਣਾਂ ਨੂੰ ਸਾਫ਼ ਕਰ ਦੇਵੇਗਾ।

ਪੰਜਾਬ ਦੇ ਕਈ ਸ਼ਹਿਰਾਂ ਵਿੱਚ ਇਸ ਵੇਲੇ AQI ਵਿੱਚ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਸੂਬੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਬਠਿੰਡਾ ਵਿੱਚ ਹੈ, ਕੱਲ੍ਹ ਇੱਥੇ AQI 350 ਦਰਜ ਕੀਤਾ ਗਿਆ ਸੀ। ਪਟਿਆਲਾ ਸਮੇਤ ਚਾਰ ਸ਼ਹਿਰਾਂ ਦੀ ਹਵਾ ਵੀ ਮਾੜੀ ਸ਼੍ਰੇਣੀ ਵਿੱਚ ਰਹੀ।

ਪਟਿਆਲਾ ਦਾ AQI ਲਗਭਗ 254, ਲੁਧਿਆਣਾ ਦਾ 287, ਖੰਨਾ ਅਤੇ ਜਲੰਧਰ ਦਾ 210, ਜਦੋਂ ਕਿ ਅੰਮ੍ਰਿਤਸਰ ਦਾ AQI 188 ਅਤੇ ਮੰਡੀ ਗੋਬਿੰਦਗੜ੍ਹ ਦਾ AQI 155 ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ CM ਨੇ ਸੱਦੀ ਮੀਟਿੰਗ: ਸਾਰੇ ਵਿਧਾਇਕਾਂ ਨਾਲ ਰਣਨੀਤੀ ਤਿਆਰ ਕਰਨਗੇ ਭਗਵੰਤ ਮਾਨ

ਪਹਿਲੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਵੱਡੀ ਗਿਣਤੀ ਸਿੱਖ ਸ਼ਰਧਾਲੂਆਂ ਨੂੰ ਵੀਜੇ ਨਾ ਦੇਣ ’ਤੇ SGPC ਪ੍ਰਧਾਨ ਨੇ ਕੀਤਾ ਸਖ਼ਤ ਇਤਰਾਜ਼