ਐਨ ਆਰ ਆਈ ਦੀ ਧੀ ਨਾਲ ਲੈਣਗੇ ਲਾਵਾਂ
ਸੁਲਤਾਨਪੁਰ ਲੋਧੀ 9 ਫਰਵਰੀ 2023 – ਸੂਤਰਾਂ ਦੇ ਹਵਾਲੇ ਤੋਂ ਵੱਡੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦਾ ਵਿਆਹ 10 ਫਰਵਰੀ ਭਲਕੇ ਪਿੰਡ ਫਤਿਹਪੁਰ ਜਿਲਾ ਜਲੰਧਰ ਦੇ ਛੇਵੀਂ ਪਾਤਿਸ਼ਾਹੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ।
ਮਿਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਲੜਕੀ ਐਨ ਆਰ ਆਈ ਹੈ ਅਤੇ ਇਹ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਪੱਤਰਕਾਰ ਵੱਲੋਂ ਅੰਮ੍ਰਿਤ ਪਾਲ ਸਿੰਘ ਨਾਲ਼ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ ਪਰ ਉਨ੍ਹਾਂ ਦੇ ਨਜ਼ਦੀਕੀ ਸਾਥੀ ਭਾਈ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਦੀ ਨਿਜੀ ਜਿੰਦਗੀ ਹੈ ਉਸ ਬਾਰੇ ਕੋਈ ਗੱਲ ਕਿਉਂ ਕਰਨੀ।
ਜ਼ਿਕਰਯੋਗ ਹੈ ਕਿ ਇਸ ਵਿਆਹ ਦੀ ਕੋਈ ਅਧਿਕਾਰਕ ਜਾਣਕਾਰੀ ਨਹੀਂ ਆਈ ਇਹ ਜਾਣਕਾਰੀ ਸਿਰਫ਼ ਮੀਡੀਆ ਦੇ ਸੂਤਰਾਂ ਤੋਂ ਹੀ ਹੈ।