ਚੰਡੀਗੜ੍ਹ, ਅਪ੍ਰੈਲ 28, 2023 – ਪ੍ਰੈੱਸ ਦੇ ਇੱਕ ਹਿੱਸੇ ਵਿੱਚ ਛਪੀਆਂ ਖ਼ਬਰਾਂ ਕਿ ਸਰਕਾਰੀ ਏਜੰਸੀਆਂ ਦੁਆਰਾ ਖਰੀਦੀ ਗਈ 90 ਫੀਸਦ ਕਣਕ ਭਾਰਤ ਸਰਕਾਰ ਵੱਲੋਂ ਜਾਰੀ ਖਰੀਦ ਮਾਪਦੰਡਾਂ ‘ਚ ਦਿੱਤੀ ਗਈ ਢਿੱਲ ਮੁਤਾਬਕ ਨਹੀਂ ਖਰੀਦੀ ਗਈ, ਤੱਥਹੀਣ ਹਨ।
ਅਸਲ ਵਿੱਚ 90 ਫੀਸਦ ਤੋਂ ਵੱਧ ਕਣਕ, ਭਾਰਤ ਸਰਕਾਰ ਦੁਆਰਾ ਜਾਰੀ ਖਰੀਦ ਮਾਪਦੰਡਾਂ ਵਿੱਚ ਦਿੱਤੀ ਗਈ ਢਿੱਲ ਅਨੁਸਾਰ ਹੀ ਖਰੀਦੀ ਗਈ ਹੈ ਅਤੇ ਇਸ ਸਬੰਧੀ ਨੋਟੀਫਾਈ, ਵੈਲਯੂ ਕੱਟ ਦੀ ਭਰਪਾਈ ਪੰਜਾਬ ਸਰਕਾਰ ਦੁਆਰਾ ਕਰਦਿਆਂ ਕਿਸਾਨਾਂ ਦੀ ਫ਼ਸਲ ਐਮ.ਐਸ.ਪੀ. ਦੀ ਪੂਰੀ ਕੀਮਤ ‘ਤੇ ਖਰੀਦਣੀ ਯਕੀਨੀ ਬਣਾਈ ਗਈ ਹੈ।