ਚੰਡੀਗੜ੍ਹ, 10 ਅਕਤੂਬਰ 2025 -ਅੱਜ ਪੂਰੇ ਭਾਰਤ ‘ਚ ਕਰਵਾ ਚੌਥ ਦਾ ਤਿਉਹਾਰ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ਅਨੁਸਾਰ ਇਹ ਦਿਨ ਵਿਆਹੁਤਾ ਔਰਤਾਂ ਲਈ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਸੁਹਾਗਣ ਔਰਤਾਂ 16 ਸ਼ਿੰਗਾਰ ਕਰਕੇ ਆਪਣੇ ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦੀਆਂ ਹਨ। ਕਰਵਾ ਚੌਥ ਸਿਰਫ਼ ਵਰਤ ਨਹੀਂ, ਸਗੋਂ ਪਤੀ-ਪਤਨੀ ਦੇ ਪਿਆਰ ਅਤੇ ਸਮਰਪਣ ਦਾ ਪ੍ਰਤੀਕ ਵੀ ਹੈ।
ਇਹ ਤਿਉਹਾਰ ਖ਼ਾਸ ਤੌਰ ‘ਤੇ ਉੱਤਰ ਭਾਰਤ ਦੇ ਸੂਬਿਆਂ- ਪੰਜਾਬ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ‘ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪ੍ਰਸਿੱਧ ਜੋਤਿਸ਼ਚਾਰਿਆ ਸਵ. ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲਾਂਕਾਰ ਦੇ ਬੇਟੇ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਰਵਾਚੌਥ ’ਤੇ ਸੁਹਾਗਣਾਂ ਨੂੰ ਚੰਦਰਮਾ ਦੇ ਦੀਦਾਰ ਦੀ ਉਡੀਕ ਰਹੇਗੀ। ਉਨ੍ਹਾਂ ਕਿਹਾ ਕਿ ਇਕ ਪੰਚਾਂਗ ਮੁਤਾਬਕ ਸ਼ੁੱਕਰਵਾਰ ਨੂੰ ਚੰਦਰਮਾ ਹਰ ਜਗ੍ਹਾ ਵੱਖ-ਵੱਖ ਸਮੇਂ ’ਤੇ ਦਿਖਾਈ ਦੇਵੇਗਾ।
ਜੇਕਰ ਮੌਸਮ ਠੀਕ ਰਿਹਾ ਤਾਂ ਚੰਦਰਮਾ ਜਲੰਧਰ ’ਚ ਰਾਤ 8.09 ਵਜੇ, ਫਰੀਦਕੋਟ ਤੇ ਬਠਿੰਡਾ ਵਿਚ 8.19, ਮੁਕਤਸਰ ’ਚ 8.20, ਮੋਗਾ 8.17, ਫਾਜ਼ਿਲਕਾ 8.22, ਫਿਰੋਜ਼ਪੁਰ 8.18, ਅੰਮ੍ਰਿਤਸਰ 8.15, ਹੁਸ਼ਿਆਰਪੁਰ 8.11, ਚੰਡੀਗੜ੍ਹ ਤੇ ਪੰਚਕੂਲਾ 8.10, ਰੋਪੜ 8.10, ਪਟਿਆਲਾ 8.13, ਕਪੂਰਥਲਾ 8.14, ਨਵਾਂਸ਼ਹਿਰ 8.12, ਹਿਸਾਰ 8.19, ਸਿਰਸਾ 8.21, ਗੁਰੂਗ੍ਰਾਮ 8.15, ਜੀਂਦ 8.12, ਰੋਹਤਕ 8.16, ਕੈਥਲ 8.14, ਅੰਬਾਲਾ 8.11, ਕਰਨਾਲ 8.12, ਦਿੱਲੀ 8.14, ਸ਼੍ਰੀਗੰਗਾਨਗਰ 8.25, ਜੈਪੁਰ 8.25, ਅਜਮੇਰ 8.31, ਅਲਵਰ 8.20, ਉਦੈਪੁਰ 8.38 ਤੇ ਅਹਿਮਦਾਬਾਦ ’ਚ 8.35 ਵਜੇ ਦਿਖਾਈ ਦੇਵੇਗਾ।

