ਪਹਾੜਾਂ ‘ਤੇ ਵਿਛੀ ਬਰਫ ਦੀ ਚਿੱਟੀ ਚਾਦਰ: ਮਨਾਲੀ ਤੋਂ ਸ਼ਿਮਲਾ ਤੱਕ ਹੋਈ ਬਰਫਬਾਰੀ

ਚੰਡੀਗੜ੍ਹ, 15 ਜਨਵਰੀ 2023 – ਦੇਵਭੂਮੀ ਹਿਮਾਚਲ ਦੇ ਪਹਾੜਾਂ ‘ਤੇ ਬਰਫ ਦੀ ਚਿੱਟੀ ਚਾਦਰ ਵਿਛੀ ਗਈ ਹੈ। ਸ਼ਿਮਲਾ, ਕੁੱਲੂ, ਚੰਬਾ, ਮੰਡੀ, ਸਿਰਮੌਰ, ਕਿਨੌਰ ਅਤੇ ਲਾਹੌਲ-ਸਪੀਤੀ ਦੇ ਉੱਚੇ ਇਲਾਕਿਆਂ ‘ਚ ਸ਼ੁੱਕਰਵਾਰ ਰਾਤ ਨੂੰ ਫਿਰ ਤੋਂ ਬਰਫਬਾਰੀ ਹੋਈ ਹੈ। ਤਾਜ਼ਾ ਬਰਫ਼ਬਾਰੀ ਤੋਂ ਬਾਅਦ ਰਾਜ ਭਰ ਵਿੱਚ 4 ਹਾਈਵੇਅ ਸਮੇਤ 245 ਸੜਕਾਂ ਬੰਦ ਹਨ।

ਪਹਾੜੀ ਇਲਾਕਿਆਂ ਚ ਬਰਫਬਾਰੀ ਤੋਂ ਬਾਅਦ ਪੰਜਾਬ-ਹਰਿਆਣਾ ਵਿੱਚ ਵੀ ਕੜਾਕੇ ਦੀ ਠੰਢ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਉੱਤਰਾਖੰਡ ਦੇ ਧਨੌਲੀ ‘ਚ ਇਸ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ। ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ਵਿੱਚ ਇੱਕ ਪਿੰਡ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆ ਗਿਆ। ਹਾਲਾਂਕਿ ਇਸ ‘ਚ ਕੋਈ ਨੁਕਸਾਨ ਨਹੀਂ ਹੋਇਆ।

ਮੌਸਮ ਵਿਭਾਗ ਨੇ ਐਤਵਾਰ ਨੂੰ ਵੀ ਹਿਮਾਚਲ, ਉੱਤਰਾਖੰਡ, ਜੰਮੂ-ਕਸ਼ਮੀਰ ‘ਚ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ, ਹਰਿਆਣਾ, ਯੂਪੀ, ਦਿੱਲੀ ਅਤੇ ਰਾਜਸਥਾਨ ਵਿੱਚ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ, ਦਿੱਲੀ-ਐਨਸੀਆਰ ਵਿੱਚ ਸੋਮਵਾਰ ਤੋਂ ਅਗਲੇ ਦੋ ਦਿਨਾਂ ਤੱਕ ਬੱਦਲ ਛਾਏ ਰਹਿਣ ਅਤੇ ਠੰਢ ਵਧਣ ਦੀ ਸੰਭਾਵਨਾ ਹੈ।

ਤਾਜ਼ਾ ਬਰਫਬਾਰੀ ਤੋਂ ਬਾਅਦ ਸ਼ਿਮਲਾ, ਮਨਾਲੀ ਅਤੇ ਕੁਫਰੀ ਦੇ ਰਿਜ਼ੋਰਟਾਂ ‘ਚ ਸੈਲਾਨੀਆਂ ਦੀ ਭੀੜ ਲੱਗ ਗਈ ਹੈ। ਇਸ ਕਾਰਨ ਹੋਟਲਾਂ ਵਿੱਚ 70 ਫੀਸਦੀ ਲੋਕ ਭਰ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਖਿਆ, ਸਿਹਤ ਅਤੇ ਰੁਜ਼ਗਾਰ ਖੇਤਰ ਵਿੱਚ ਵੱਡੇ ਸੁਧਾਰ ਲਿਆਂਦੇ ਜਾਣਗੇ – ਮਾਨ

ਸਿੱਖ ਬੱਸ ਡਰਾਈਵਰ ਨੇ ਗਾਣੇ ਨਾਲ UK ‘ਚ ਪਾਈਆਂ ਧੂੰਮਾਂ