ਬਠਿੰਡਾ, 25 ਮਈ 2022 – ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਆਪਣੇ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਉਸ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸਿੰਗਲਾ ‘ਤੇ ਪਰਚਾ ਦਰਜ ਕਰਕੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਉਸ ਨੂੰ 27 ਮਈ ਤੱਕ ਪੁਲਿਸ ਰੇਮੰਡ ‘ਤੇ ਭੇਜ ਦਿੱਤਾ ਹੈ। ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਿੰਗਲਾ ਤੋਂ ਬਿਨਾ ਉਸ ਦੇ ਓਐਸਡੀ ਪ੍ਰਦੀਪ ਬਾਂਸਲ ‘ਤੇ ਵੀ ਪਰਚਾ ਦਰਜ ਕੀਤਾ ਗਿਆ ਹੈ।
ਅਸਲ ‘ਚ ਪ੍ਰਦੀਪ ਬਾਂਸਲ ਸਿੰਗਲਾ ਦਾ ਸਕਾ ਭਾਣਜਾ ਹੈ ਜਿਸ ਨੂੰ ਉਸ ਨੇ ਓਐਸਡੀ ਬਣਾਇਆ ਸੀ। ਪ੍ਰਦੀਪ ਇੱਕ ਵਪਾਰੀ ਹੈ ਅਤੇ ਉਹ ਬਠਿੰਡਾ ਵਿੱਚ ਪਲਾਈ ਮਾਈਕਾ ਦਾ ਕਾਮ ਕਰਦਾ ਹੈ। ਇਸ ਤੋਂ ਇਲਾਵਾ ਉਸ ਦੀ ਆਈ.ਟੀ.ਆਈ ਵੀ ਚੱਲ ਰਹੀ ਹੈ।
ਸਿੰਗਲਾ ਦਾ ਦੂਜਾ ਭਾਣਜਾ ਗਿਰੀਸ਼ ਕੁਮਾਰ ਵੀ ਉਸ ਦਾ ਦੂਜਾ ਓਐਸਡੀ ਹੈ। ਅਸਲ ‘ਚ ਸਿੰਗਲਾ ਦੀਆਂ ਦੋ ਭੈਣਾਂ ਹਨ। ਦੋਵਾਂ ਦੇ ਇਕ-ਇਕ ਪੁੱਤਰ ਨੂੰ ਸਿੰਗਲਾ ਨੇ ਆਪਣਾ ਓ.ਐਸ.ਡੀ. ਲਾਇਆ ਸੀ। ਪ੍ਰਦੀਪ ਸਿੰਗਲਾ ਦਾ ਜ਼ਿਆਦਾਤਰ ਕੰਮ ਦੇਖਦਾ ਸੀ। ਉਹ ਉਦੋਂ ਹੀ ਸਿਆਸਤ ਵਿੱਚ ਸਰਗਰਮ ਹੋਇਆ ਜਦੋਂ ਉਨ੍ਹਾਂ ਦੇ ਮਾਮੇ ਨੇ ਵਿਧਾਨ ਸਭਾ ਚੋਣ ਲੜੀ ਸੀ। ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਮਾਨਸਾ ਦੇ ਭੀਖੀ ਖੇਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪ੍ਰਦੀਪ ਦਾ ਭਰਾ ਕੇਵਲ ਜਿੰਦਲ ਵੀ ਉਸਦਾ ਸਾਥ ਦਿੰਦਾ ਹੈ। ਪ੍ਰਦੀਪ ਦੇ ਓਐਸਡੀ ਬਣਨ ਤੋਂ ਬਾਅਦ ਦੋਵੇਂ ਭਰਾ ਚੰਡੀਗੜ੍ਹ ਚਲੇ ਗਏ।
ਪ੍ਰਦੀਪ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਉਸ ਦੀ ਪੀ.ਐੱਮ.ਐਂਟਰਪ੍ਰਾਈਜ਼ ਦੀ ਦੁਕਾਨ ਅਤੇ ਕਟਾਣ ਮੰਡੀ ਸਥਿਤ ਮਾਡਲ ਟਾਊਨ ਸਥਿਤ ਘਰ ‘ਚ ਸੰਨਾਟਾ ਛਾ ਗਿਆ ਹੈ। ਦੁਕਾਨ ਦੇ ਆਸ-ਪਾਸ ਰਹਿਣ ਵਾਲੇ ਲੋਕ ਦੱਸਦੇ ਹਨ ਕਿ ਦੁਪਹਿਰ ਤੋਂ ਬਾਅਦ ਦੁਕਾਨ ਪੂਰੀ ਤਰ੍ਹਾਂ ਬੰਦ ਕਰ ਕੇ ਸਾਰੇ ਲੋਕ ਕਿਧਰੇ ਚਲੇ ਗਏ ਹਨ।