ਪੁਲਿਸ ਨੇ ਸੁਲਝਾਈ ਗੁੱਥੀ ਕ+ਤ+ਲ ਦੀ ਗੁੱਥੀ, ਪਤਨੀ ਨੇ ਪ੍ਰੇਮੀ ਨਾਲ ਮਿਲ ਪਤੀ ਦੀ ਲਾ+ਸ਼ ਕੱਚੇ ਫਲੱਸ਼ ਟੈਂਕ ‘ਚ ਦੱਬੀ ਸੀ

ਸੰਗਰੂਰ, 27 ਨਵੰਬਰ 2022 – ਸੰਗਰੂਰ ਦੇ ਪਿੰਡ ਬਖਸ਼ੀਵਾਲਾ ‘ਚ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤਾ ਸੀ। ਖਾਣੇ ‘ਚ ਨਸ਼ੀਲੀਆਂ ਗੋਲੀਆਂ ਮਿਲਾ ਕੇ ਬੇਹੋਸ਼ ਕਰਨ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਘਰ ਦੇ ਟਾਇਲਟ ‘ਚ ਟੋਆ ਪੁੱਟ ਕੇ ਉਸ ਨੂੰ ਦੱਬ ਦਿੱਤਾ ਗਿਆ। ਪਤਨੀ ਨੇ ਥਾਣੇ ‘ਚ ਪਤੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ।

ਜਦੋਂ 20 ਨਵੰਬਰ ਨੂੰ ਪਿੰਡ ਬਖਸ਼ੀਵਾਲਾ ਦੀ ਪੁਲੀਸ ਨੇ ਲਾਪਤਾ ਵਿਅਕਤੀ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਕੀਤੇ ਵੀ ਨਹੀਂ ਮਿਲਿਆ। ਇਸੇ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਰਾਜੀ ਕੌਰ ਉਰਫ਼ ਜਸਵੀਰ ਦੇ ਕਿਸੇ ਵਿਅਕਤੀ ਨਾਲ ਪ੍ਰੇਮ ਸਬੰਧ ਚੱਲ ਰਹੇ ਹਨ ਤਾਂ ਪੁਲੀਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਘਟਨਾ ਦਾ ਪਤਾ ਲੱਗਾ। ਇਸ ਤੋਂ ਬਾਅਦ ਪੁਲਸ ਨੇ ਘਰ ਦੇ ਟਾਇਲਟ ‘ਚ ਖੁਦਾਈ ਕਰਕੇ ਅਮਰੀਕ ਦੀ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਅਮਰੀਕ ਸਿੰਘ 2 ਬੱਚਿਆਂ ਦਾ ਪਿਤਾ ਸੀ। ਪੁਲੀਸ ਨੇ ਪਤਨੀ ਰਾਜੀ ਕੌਰ ਅਤੇ ਉਸ ਦੇ ਪ੍ਰੇਮੀ ਸੁਰਜੀਤ ਸਿੰਘ ਬੱਗਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪਤਨੀ ਰਾਜੀ ਕੌਰ ਉਰਫ਼ ਜਸਵੀਰ ਨੇ 20 ਨਵੰਬਰ 2022 ਨੂੰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਲਾਪਤਾ ਹੋ ਗਿਆ ਹੈ। ਪੁਲਿਸ ਦੀ ਜਾਂਚ ਵਿੱਚ ਕੁੱਝ ਅਜਿਹੇ ਸੁਰਾਗ ਮਿਲੇ ਹਨ ਜੋ ਕਤਲ ਦੀ ਗੁੱਥੀ ਸੁਲਝਦੇ ਨਜ਼ਰ ਆ ਰਹੇ ਸਨ। ਪੁਲਸ ਨੇ ਪਤਨੀ ਰਾਜੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤਾ ਹੈ। ਰਾਜੀ ਨੇ ਅਮਰੀਕ ਦੀਆਂ ਲੱਤਾਂ ਫੜ ਲਈਆਂ ਤੇ ਸੁਰਜੀਤ ਨੇ ਉਸਦਾ ਗਲਾ ਘੁੱਟ ਦਿੱਤਾ। ਪੁਲੀਸ ਨੇ ਇਸ ਕਤਲ ਕੇਸ ਨੂੰ ਇੱਕ ਮਹੀਨੇ ਵਿੱਚ ਸੁਲਝਾ ਲਿਆ।

ਰਾਜੀ ਅਤੇ ਉਸਦੇ ਪ੍ਰੇਮੀ ਸੁਰਜੀਤ ਨੇ ਪਹਿਲਾਂ ਹੀ ਅਮਰੀਕ ਸਿੰਘ ਦੇ ਕਤਲ ਦੀ ਯੋਜਨਾ ਬਣਾ ਲਈ ਸੀ। ਬੇਹੋਸ਼ੀ ਦੀ ਹਾਲਤ ‘ਚ ਅਮਰੀਕ ਦਾ ਗਲਾ ਘੁੱਟਣ ਤੋਂ ਬਾਅਦ ਦੋਸ਼ੀ ਨੇ ਟਾਇਲਟ ‘ਚ ਟੋਆ ਪੁੱਟ ਕੇ ਉਸ ਨੂੰ 25 ਫੁੱਟ ਹੇਠਾਂ ਸੁੱਟ ਦਿੱਤਾ। ਇੱਕ ਮਹੀਨੇ ਤੱਕ ਅਮਰੀਕ ਦੀ ਲਾਸ਼ ਮਿੱਟੀ ਵਿੱਚ ਪਈ ਰਹੀ।

ਲਾਸ਼ ਨੂੰ ਟਾਇਲਟ ਦੇ ਟੋਏ ‘ਚ ਸੁੱਟਣ ਤੋਂ ਬਾਅਦ ਔਰਤ ਨੇ ਦੋਹਾਂ ਪੁੱਤਰਾਂ ਦੀ ਮਦਦ ਨਾਲ ਟੋਏ ‘ਤੇ ਮਿੱਟੀ ਪਾ ਦਿੱਤੀ। ਅਮਰੀਕ ਦੇ ਰਿਸ਼ਤੇਦਾਰਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮ੍ਰਿਤਕ ਅਮਰੀਕ ਦੀ ਭੈਣ ਦਾ ਕਹਿਣਾ ਹੈ ਕਿ ਰਾਜੀ ਨੂੰ ਵੀ ਓਨੀ ਹੀ ਸਜ਼ਾ ਦਿੱਤੀ ਜਾਵੇ ਜਿਸ ਤਰ੍ਹਾਂ ਮੇਰੇ ਭਰਾ ਨੂੰ ਮਾਰਿਆ ਗਿਆ ਸੀ। ਜੇ ਉਹ ਅਮਰੀਕ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਤਾਂ ਤਲਾਕ ਦੇ ਦਿੰਦੀ, ਉਸ ਨੂੰ ਮਾਰਨ ਦੀ ਕੀ ਲੋੜ ਸੀ।

ਐਸਐਸਪੀ ਸੁਰਿੰਦਰ ਲਾਂਬਾ ਅਤੇ ਡੀਐਸਪੀ ਭਰਪੂਰ ਸਿੰਘ ਨੇ ਦੱਸਿਆ ਹੈ ਕਿ ਜਸਵੀਰ ਕੌਰ ਪਤਨੀ ਅਮਰੀਕ ਸਿੰਘ ਉਰਫ ਰੋਸ਼ਨੀ ਉਰਫ ਕਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਬਖਸ਼ੀਵਾਲਾ ਨੇ 20 ਨਵੰਬਰ 2022 ਨੂੰ ਆਪਣੇ ਪਤੀ ਅਮਰੀਕ ਸਿੰਘ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਪੁਲੀਸ ਮਾਮਲੇ ਦੀ ਕਾਰਵਾਈ ਵਿੱਚ ਜੁੱਟ ਗਈ। ਇਸੇ ਦੌਰਾਨ 25 ਨਵੰਬਰ 2022 ਨੂੰ ਮੁੱਖ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਜਸਵੀਰ ਕੌਰ ਵੱਲੋਂ ਆਪਣੇ ਪਤੀ ਅਮਰੀਕ ਸਿੰਘ ਦੇ ਲਾਪਤਾ ਹੋਣ ਸਬੰਧੀ ਦਿੱਤੀ ਦਰਖਾਸਤ ਨੂੰ ਝੂਠਾ ਦੱਸਿਆ ਜਾ ਰਿਹਾ ਹੈ। ਮੁਖਬਰ ਨੇ ਦੱਸਿਆ ਕਿ ਅਸਲ ‘ਚ ਦੋਸ਼ੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਸੁਰਜੀਤ ਸਿੰਘ ਨਾਲ ਮਿਲ ਕੇ 27 ਅਕਤੂਬਰ 2022 ਦੀ ਰਾਤ ਨੂੰ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਘਰ ‘ਚ ਹੀ ਦੱਬ ਦਿੱਤਾ ਸੀ।

ਇਸ ਸਬੰਧੀ ਜਸਵੀਰ ਕੌਰ ਅਤੇ ਸੁਰਜੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਭਰਪੂਰ ਸਿੰਘ ਅਤੇ ਇੰਸਪੈਕਟਰ ਦੀਪਇੰਦਰਪਾਲ ਸਿੰਘ ਇੰਚਾਰਜ ਸੀਆਈਏ ਸੰਗਰੂਰ ਨੇ ਵੀ ਇਸ ਮਾਮਲੇ ਵਿੱਚ ਮੁਲਜ਼ਮ ਜਸਵੀਰ ਕੌਰ ਅਤੇ ਸੁਰਜੀਤ ਸਿੰਘ ਨੂੰ 26 ਨਵੰਬਰ 2022 ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ 6 ਔਰਤਾਂ ਸਮੇਤ 6 ਲੋਕ ਗ੍ਰਿਫਤਾਰ

ਰਾਮਦੇਵ ਦੇ ਵਿਵਾਦਤ ਬੋਲ: ਕਿਹਾ- ਔਰਤਾਂ ਸਾੜ੍ਹੀਆਂ ਜਾਂ ਸਲਵਾਰ ਸੂਟ ਵਿੱਚ ਚੰਗੀਆਂ ਲੱਗਦੀਆਂ ਹਨ, ਭਾਵੇਂ ਕੋਈ ਨਾ ਵੀ ਪਹਿਨੇ, ਤਾਂ ਵੀ ਚੰਗੀਆਂ ਲੱਗਦੀਆਂ ਹਨ