ਇੱਕ ਨੌਜਵਾਨ ਕੁੜੀ ਅਤੇ ਇੱਕ ਫੈਕਟਰੀ ਵਰਕਰ ਨੇ ਕੀਤੀ ਆਤਮ-ਹੱਤਿਆ

ਲੁਧਿਆਣਾ, 7 ਜੂਨ 2022 – ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਇੱਕ ਜਵਾਨ ਔਰਤ ਅਤੇ ਇੱਕ ਫੈਕਟਰੀ ਕਰਮਚਾਰੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਅੱਜ ਦੋਵਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਕਤਲ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।

ਪਹਿਲਾ ਮਾਮਲਾ ਬਸਤੀ ਜੋਧੇਵਾਲ ਇਲਾਕੇ ਦਾ ਹੈ। ਸੋਮਵਾਰ ਨੂੰ ਇਕ ਔਰਤ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਹੇਠਾਂ ਉਤਾਰਿਆ। ਮ੍ਰਿਤਕ ਦੀ ਪਛਾਣ ਖੁਸ਼ਬੂ ਢੀਂਗਰਾ (24) ਵਜੋਂ ਹੋਈ ਹੈ। ਥਾਣਾ ਟਿੱਬਾ ਅਧੀਨ ਪੈਂਦੇ ਸੁਭਾਸ਼ ਨਗਰ ਪੁਲਿਸ ਚੌਂਕੀ ਅਫਸਰ ਨੇ 174 ਸੀ.ਆਰ.ਪੀ.ਸੀ.

ਇਕ ਹੋਰ ਮਾਮਲੇ ਵਿਚ ਚਿਮਨੀ ਰੋਡ ਇਲਾਕੇ ਵਿਚ ਇਕ ਫੈਕਟਰੀ ਕਰਮਚਾਰੀ ਨੇ ਕਿਰਾਏ ਦੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 22 ਸਾਲਾ ਸੁਨੀਲ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ। ਲੋਕਾਂ ਨੇ ਆ ਕੇ ਦੇਖਿਆ ਤਾਂ ਲਾਸ਼ ਖਿੜਕੀ ਨਾਲ ਲਟਕ ਰਹੀ ਸੀ।

ਥਾਣਾ ਸ਼ਿਮਲਾਪੁਰੀ ਦੇ ਐੱਸਐੱਚਓ ਜਗਦੇਵ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਉਸੇ ਫੈਕਟਰੀ ਦੇ ਨੇੜੇ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ, ਜਿਸ ਵਿੱਚ ਉਹ ਕੰਮ ਕਰਦਾ ਸੀ। ਸੋਮਵਾਰ ਦੇਰ ਸ਼ਾਮ ਜਦੋਂ ਸਾਥੀ ਕਰਮਚਾਰੀਆਂ ਨੇ ਉਸ ਨੂੰ ਨਾ ਦੇਖਿਆ ਤਾਂ ਉਹ ਉਸ ਦੇ ਕਮਰੇ ਵਿਚ ਪਹੁੰਚੇ, ਜਿੱਥੇ ਸੁਨੀਲ ਫਾਹੇ ਨਾਲ ਲਟਕਿਆ ਹੋਇਆ ਮਿਲਿਆ। ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

BSF ਨੇ ਪਾਕਿਸਤਾਨ ਰੇਂਜਰਾਂ ਹਵਾਲੇ ਕੀਤਾ ਨਾਬਾਲਗ: ਗਲਤੀ ਨਾਲ ਬਾਰਡਰ ਕਰ ਗਿਆ ਸੀ ਪਾਰ

ਪੰਜਾਬ ਦੀਆਂ ਜੇਲ੍ਹਾਂ ‘ਚ ਸੁਰੱਖਿਆ ਕੀਤੀ ਗਈ ਸਖਤ, ਪੜ੍ਹੋ ਕਿਉਂ ?