ਸ਼ਰਾਬ ਸਮੇਤ ਇਕ ਔਰਤ ਕਾਬੂ, ਪਰਚਾ ਦਰਜ

ਰੂਪਨਗਰ 5 ਅਪ੍ਰੈਲ 2024 – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਪੁਲਸ ਵੱਲੋਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਬੱਸ ਅੱਡੇ ਦੇ ਨਜ਼ਦੀਕ ਰਾਜਸਥਾਨੀ ਦੀਆਂ ਝੁੱਗੀਆਂ ‘ਚ ਛਾਪੇਮਾਰੀ ਕਰਕੇ 36 ਦੇਸੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ।

ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ ਡੀ. ਐੱਸ. ਪੀ. ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਉਨ੍ਹਾਂ ਦੀ ਪੁਲਸ ਪਾਰਟੀ ਸਬ ਇੰਸਪੈਕਟਰ ਬਲਵੀਰ ਚੰਦ ਦੀ ਅਗਵਾਈ ਹੇਠ ਗਸ਼ਤ ਅਤੇ ਚੈਕਿੰਗ ਦੇ ਸਬੰਧ ‘ਚ ਪਤਾਲਪੁਰੀ ਚੌਕ ਵਿਖੇ ਮੌਜੂਦ ਸੀ ਤਾਂ ਵਕਤ ਕਰੀਬ 5.15 ਵਜੇ ਦਾ ਹੋਵੇਗਾ ਕਿ ਮੁੱਖਬਰ ਖ਼ਾਸ ਨੇ ਬਲਵੀਰ ਚੰਦ ਨੂੰ ਇਤਲਾਹ ਦਿੱਤੀ ਕਿ ਭਾਗੋ ਪਤਨੀ ਸਵ. ਰਾਜੂ ਅਤੇ ਉਰਮਾ ਪਤਨੀ ਸਵ. ਮੁਣਸ਼ੀ ਰਾਮ ਵਾਸੀਆਨ ਰਾਜਸਥਾਨੀ ਝੁੱਗੀਆਂ ਜਿਊਵਾਲ ਨੇੜੇ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਨੇ ਸਸਤੇ ਰੇਟਾਂ ‘ਚ ਭਾਰੀ ਮਾਤਰਾ ਵਿਚ ਸ਼ਰਾਬ ਠੇਕਾ ਦੇਸੀ ਖਰੀਦ ਕੇ ਅੱਗੇ ਮਹਿੰਗੇ ਭਾਅ ‘ਚ ਵੇਚਣ ਲਈ ਲਿਆ ਕੇ ਆਪਣੀਆਂ ਝੁਗੀਆਂ ‘ਚ ਲੁਕਾ ਕੇ ਰੱਖੀ ਹੋਈ ਹੈ।’

ਜੇਕਰ ਹੁਣੇ ਹੀ ਇਨ੍ਹਾਂ ਦੀਆਂ ਝੁੱਗੀਆਂ ‘ਚ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ‘ਚ ਸ਼ਰਾਬ ਠੇਕਾ ਦੇਸੀ ਬਰਾਮਦ ਹੋ ਸਕਦੀ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਰਾਜਸਥਾਨੀਆਂ ਦੀਆਂ ਝੁੱਗੀਆਂ ‘ਚ ਜਾ ਕੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਪਾਰਟੀ ਨੂੰ ਦੇਖ ਕੇ ਭਾਗੋ ਪਤਨੀ ਰਾਜੂ ਮੌਕੇ ਤੋਂ ਫਰਾਰ ਹੋ ਗਈ ਜਦਕਿ ਪੁਲਸ ਵੱਲੋ ਉਰਮਾ ਨੂੰ ਕਾਬੂ ਕਰ ਲਿਆ ਗਿਆ।ਪੁਲਸ ਵੱਲੋਂ ਛਾਪੇਮਾਰੀ ਦੌਰਾਨ ਸਰਾਬ ਦੀਆਂ 180 ਮਿਲੀਲੀਟਰ ਦੀਆਂ 129 ਬੋਤਲਾਂ, 375 ਮਿਲੀਲੀਟਰ ਦੀਆਂ 210 ਬੋਤਲਾਂ, 750 ਮਿਲੀਲੀਟਰ ਦੀਆਂ 285 ਬੋਤਲਾਂ ਬਰਾਮਦ ਹੋਈਆਂ ਜੋ ਕਿ 315720 ਮਿਲੀ ਲੀਟਰ ਸ਼ਰਾਬ ਬਣਦੀ ਹੈ। ਪੁਲਸ ਪਾਰਟੀ ਵੱਲੋਂ ਭਾਗੋ ਪਤਨੀ ਸਵ. ਰਾਜੂ ਅਤੇ ਉਰਮਾ ਪਤਨੀ ਸਵ. ਮੁਨਸ਼ੀ ਰਾਮ ਵਾਸੀਆਨ ਰਾਜਸਥਾਨੀ ਝੁੱਗੀਆਂ ਜਿਊਵਾਲ ਖ਼ਿਲਾਫ਼ ਐਕਸਾਈਜ ਐਕਟ 61/1/14 ਤਹਿਤ ਮਾਮਲਾ ਦਰਜ ਕਰ ਲਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੀਜੇਪੀ ਉਮੀਦਵਾਰ ਹੰਸਰਾਜ ਹੰਸ ਖਿਲਾਫ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਲੋਕਸਭਾ ਚੋਣ ਦੌਰਾਨ ਨਾਜਾਇਜ਼ ਸ਼ਰਾਬ ਦੀ ਤਸਕਰੀ ‘ਤੇ ਰਹੇਗੀ ਸਖਤ ਨਜ਼ਰ, ਠੇਕਿਆਂ ਦਾ ਰਿਕਾਰਡ ਜਾਂਚਣ ਦੇ ਹੁਕਮ