ਔਰਤ ਨੇ ਬੱਚੇ ਨੂੰ ਪਾਰਕ ‘ਚ ਦਿੱਤਾ ਜਨਮ, ਲੋਕਾਂ ਨੇ ਹਸਪਤਾਲ ਪਹੁੰਚਾਇਆ, ਪਰ ਨਹੀਂ ਬਚ ਸਕੀ ਜਾ+ਨ

ਲੁਧਿਆਣਾ, 5 ਸਤੰਬਰ 2023 – ਲੁਧਿਆਣਾ ਦੀ ਇੱਕ ਪ੍ਰਵਾਸੀ ਗਰਭਵਤੀ ਔਰਤ ਕਸਬਾ ਜਗਰਾਉਂ ਦੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਪਾਰਕ ਵਿੱਚ ਸ਼ੱਕੀ ਹਾਲਾਤਾਂ ਵਿੱਚ ਤੜਫਦੀ ਹੋਈ ਮਿਲੀ। ਹਾਲਤ ਖਰਾਬ ਹੋਣ ਕਾਰਨ ਔਰਤ ਨੇ ਪਾਰਕ ‘ਚ ਹੀ ਬੱਚੇ ਨੂੰ ਜਨਮ ਦਿੱਤਾ। ਔਰਤ ਦੀਆਂ ਚੀਕਾਂ ਸੁਣ ਕੇ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਲੱਖਾ ਸਿੰਘ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਔਰਤ ਨੂੰ ਹਸਪਤਾਲ ਪਹੁੰਚਾਇਆ ਪਰ ਹਸਪਤਾਲ ਪਹੁੰਚਦਿਆਂ ਹੀ ਔਰਤ ਦੀ ਮੌਤ ਹੋ ਗਈ।

ਔਰਤ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਤੁਰੰਤ ਬੱਚੇ ਸਮੇਤ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖਲ ਕਰਵਾਇਆ ਗਿਆ। ਹਾਲਤ ‘ਚ ਸੁਧਾਰ ਨਾ ਹੁੰਦਾ ਦੇਖ ਕੇ ਡਾਕਟਰਾਂ ਨੇ ਜੱਚਾ-ਬੱਚਾ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਪਰ ਲੁਧਿਆਣਾ ‘ਚ ਔਰਤ ਦੀ ਮੌਤ ਹੋ ਗਈ। ਔਰਤ ਨੇ ਮਰਨ ਤੋਂ ਪਹਿਲਾਂ ਡਾਕਟਰਾਂ ਨਾਲ ਵੀ ਗੱਲ ਕੀਤੀ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਔਰਤ ਨੇ ਆਪਣਾ ਨਾਂ ਚੰਦਾ ਦੱਸਿਆ। ਉਸਦੀ ਮਾਤਾ ਦਾ ਨਾਮ ਰੁਲੀਆ ਦੇਵੀ ਅਤੇ ਪਿਤਾ ਦਾ ਨਾਮ ਰਾਮ ਪਵਿੱਤਰ ਹੈ। ਉਹ ਕਿਹੜੇ ਹਾਲਾਤਾਂ ਵਿੱਚ ਜਗਰਾਉਂ ਪਹੁੰਚੀ, ਇਹ ਦੱਸਣ ਤੋਂ ਅਸਮਰੱਥ ਸੀ। ਮ੍ਰਿਤਕ ਚੰਦਾ ਦੇ ਪਰਿਵਾਰ ਦੀ ਉਡੀਕ ਅਤੇ ਭਾਲ ਕਾਰਨ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਜਗਰਾਉਂ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਨਵਜੰਮਿਆ ਬੱਚਾ ਸਿਹਤਮੰਦ ਹੈ। ਜਿਸ ਨੂੰ ਲੁਧਿਆਣਾ ਦੇ ਜੱਚਾ-ਬੱਚਾ ਹਸਪਤਾਲ ਵਿੱਚ ਰੱਖਿਆ ਗਿਆ ਹੈ। ਚੰਦਾ ਦੇ ਪਰਿਵਾਰਕ ਮੈਂਬਰਾਂ ਦਾ ਕੋਈ ਸੁਰਾਗ ਨਾ ਮਿਲਣ ’ਤੇ ਪੁਲੀਸ ਨਗਰ ਕੌਂਸਲ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲਾਸ਼ ਦਾ ਸਸਕਾਰ ਕਰੇਗੀ। ਬੱਚੇ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਅਧਿਕਾਰੀਆਂ ਦੇ ਹੁਕਮਾਂ ‘ਤੇ ਉਸ ਨੂੰ ਬਾਲ ਸੰਭਾਲ ਘਰ ਭੇਜਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਨੇਡਾ: ਸਕੂਲ ‘ਚ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਦੀ ਮਨਜ਼ੂਰੀ ਕੀਤੀ ਗਈ ਰੱਦ, ਪੜ੍ਹੋ ਪੂਰਾ ਵੇਰਵਾ

ਲੁਟੇਰਿਆਂ ਨੇ ਕਰਿਆਨੇ ਦਾ ਵਪਾਰੀ ਲੁੱਟਿਆ, ਨਕਦੀ ਤੇ ਮੋਬਾਈਲ ਖੋਹਿਆ, ਕੈਂਸਰ ਦਾ ਮਰੀਜ਼ ਹੈ ਪੀੜਤ