ਗੁਰਦਾਸਪੁਰ, 8 ਸਤੰਬਰ 2023 – ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਇੱਕ ਗਰਭਵਤੀ ਮਹਿਲਾ ਨੇ ਹਸਪਤਾਲ ਦੇ ਜਨ ਔਸ਼ਧੀ ਸੈਂਟਰ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ। ਇਸ ਮੌਕੇ ਤੇ ਮਹਿਲਾ ਦੇ ਪਤੀ ਨੇ ਹੀ ਬੱਚੇ ਨੂੰ ਸੰਭਾਲਿਆ ਅਤੇ ਕਿਸੇ ਹੋਰ ਮਹਿਲਾ ਦੀ ਸਹਾਇਤਾ ਨਾਲ ਨਵਜੰਮੇ ਬੱਚੇ ਨੂੰ ਨਰਸਿੰਗ ਸਟਾਫ ਤੱਕ ਪਹੁੰਚਾਇਆ ਮਹਿਲਾਂ ਦੀ ਡਿਲਵਰੀ ਹੋਣ ਦੀ ਇਹ ਸਾਰੀ ਘਟਨਾ ਸਰਕਾਰੀ ਹਸਪਤਾਲ ਦੇ ਅੰਦਰ ਲੱਗੇ ਸੀਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਫਿਲਹਾਲ ਡਾਕਟਰਾਂ ਵੱਲੋਂ ਇਸ ਮਹਿਲਾ ਦਾ ਇਲਾਜ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਇਸ ਸਮੇਂ ਜੱਚਾ ਬੱਚਾ ਦੋਨੋਂ ਠੀਕ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੱਸਪਤਾਲ ਵਿੱਚ ਆਏ ਗਰਭਵਤੀ ਮਹਿਲਾ ਲਕਸ਼ਮੀ ਦੇ ਪਤੀ ਸ਼ੁਭਮ ਨੇ ਦੱਸਿਆ ਕਿ ਉਹ ਧਾਰੀਵਾਲ ਦੇ ਰਹਿਣ ਵਾਲੇ ਹਨ ਅਤੇ ਉਸਦੀ ਪਤਨੀ ਨੌ ਮਹੀਨੇ ਦੀ ਗਰਭਵਤੀ ਹੈ। ਅੱਜ ਅਚਾਨਕ ਹੀ ਉਸ ਦੇ ਦਰਦਾਂ ਛਿੜ ਗਈਆਂ ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਆਂਦਾ ਗਿਆ ਅਤੇ ਜਦੋਂ ਉਹ ਸਿਵਲ ਹਸਪਤਾਲ ਦੇ ਜਨ ਔਸ਼ਧੀ ਸੈਂਟਰ ਨੇੜੇ ਪਹੁੰਚੇ ਤਾਂ ਉਸ ਦੀ ਪਤਨੀ ਦੀ ਅਚਾਨਕ ਤਬੀਅਤ ਜਿਆਦਾ ਖਰਾਬ ਹੋ ਗਈ। ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਆਵਾਜ਼ ਮਾਰਦਾ ਉਸ ਦੀ ਪਤਨੀ ਨੇ ਜਨ ਔਸ਼ਧੀ ਸੈਂਟਰ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ ਅਤੇ ਉਸਨੇ ਹੀ ਬੱਚੇ ਨੂੰ ਸੰਭਾਲਿਆ ਅਤੇ ਸਿਵਲ ਹਸਪਤਾਲ ਵਿਖੇ ਮੌਜੂਦ ਇੱਕ ਮਹਿਲਾ ਦੀ ਮਦਦ ਨਾਲ ਬੱਚੇ ਨੂੰ ਚੁੰਨੀ ਵਿੱਚ ਲਪੇਟ ਕੇ ਲੇਬਰ ਰੂਮ ਤੱਕ ਪਹੁੰਚਾਇਆ ਗਿਆ, ਜਿਸ ਤੋਂ ਬਾਅਦ ਸਟਾਫ ਨਰਸਾਂ ਵੱਲੋਂ ਤੁਰੰਤ ਬੱਚੇ ਅਤੇ ਮਾਂ ਨੂੰ ਇਲਾਜ਼ ਮੁਹੱਈਆ ਕਰਵਾਇਆ ਗਿਆ।
ਇਸ ਮੌਕੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ ਅਤੇ ਮਾਂ ਦੋਨੋਂ ਠੀਕ ਹਨ ਅੱਤੇ ਮਾਂ ਡਿਲੀਵਰੀ ਹੋਣ ਵਿੱਚ ਅਜੇ ਸਮਾਂ ਸੀ ਪਰ ਔਰਤ ਨੂੰ ਦਰਦਾਂ ਲੱਗਣ ਕਰਕੇ ਉਸ ਨੇ ਬੱਚੇ ਨੂੰ ਸਮੇਂ ਤੋਂ ਕੁਝ ਚਿਰ ਪਹਿਲਾਂ ਹੀ ਜਨਮ ਦੇ ਦਿੱਤਾ ਹੈ ਮਾਂ ਅਤੇ ਬੱਚੇ ਦਾ ਇਲਾਜ ਕੀਤਾ ਜਾ ਚੁੱਕਾ ਹੈ।
ਉੱਥੇ ਹੀ ਸਟਾਫ਼ ਨਰਸ ਸੁਰਜੀਤ ਕੌਰ ਨੇ ਕਿਹਾ ਕਿ ਔਰਤ ਲੇਬਰ ਰੂਮ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਗ਼ਲਤੀ ਨਾਲ ਐਮਰਜੰਸੀ ਵਾਲੇ ਪਾਸੇ ਚਲੀ ਗਈ ਸੀ ਅਤੇ ਉਸਦੇ ਦਰਦ ਸ਼ੁਰੂ ਹੋ ਗਈ। ਇਸ ਵਿੱਚ ਹਸਪਤਾਲ ਸਟਾਫ ਦੀ ਕੋਈ ਗਲਤੀ ਨਹੀਂ ਕਹੀ ਜਾ ਸਕਦੀ। ਔਰਤ ਨੂੰ ਪੂਰਾ ਇਲਾਜ ਮੁਹਈਆ ਕਰਵਾਇਆ ਗਿਆ ਹੈ ਅਤੇ ਜੱਜਾ ਤੇ ਬੱਚਾ ਦੋਨੋ ਬਿਲਕੁਲ ਠੀਕ-ਠਾਕ ਹਨ।