ਬਰਨਾਲਾ ਦੇ ਸਿਵਲ ਹਸਪਤਾਲ ’ਚ ਔਰਤ ਨੇ ਤਿੰਨ ਬੱਚਿਆਂ ਨੂੰ ਦਿੱਤਾ ਜਨਮ

ਬਰਨਾਲਾ, 24 ਫਰਵਰੀ 2022 – ਸਿਵਲ ਹਸਪਤਾਲ ਬਰਨਾਲਾ ਵਿਖੇ ਪੱਖੋ ਕਲਾਂ ਵਾਸੀ ਜ਼ੱਚਾ (23 ਸਾਲ) ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਜਣੇਪਾ ਸਿਵਲ ਸਰਜਨ ਡਾ. ਜਸਬੀਰ ਔਲਖ ਦੀ ਅਗਵਾਈ ’ਚ ਔਰਤ ਰੋਗਾਂ ਦੇ ਮਾਹਿਰ ਡਾ. ਗਗਨਦੀਪ ਸਿੱਧੂ ਵੱਲੋਂ ਪਿਛਲੇਂ ਦਿਨੀਂ ਕੀਤਾ ਗਿਆ। ਉਨਾਂ ਦੱਸਿਆ ਗਿਆ ਕਿ ਮਹਿਲਾ ਨੇ ਦੋ ਲੜਕਿਆਂ ਤੇ ਇਕ ਲੜਕੀ ਨੂੰ ਜਨਮ ਦਿੱਤਾ ਹੈ ਅਤੇ ਚਾਰੇ ਜੀਅ ਤੰਦਰੁਸਤ ਹਨ।

ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਮਹਿਲਾ ਕਿਰਤੀ ਪਰਿਵਾਰ ਨਾਲ ਸਬੰਧਤ ਹੈ ਅਤੇ ਇਸ ਤੋਂ ਪਹਿਲਾਂ ਉਸ ਦੇ ਇਕ ਲੜਕੀ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਔਰਤਾਂ ਦੇ ਜਣੇਪੇ ਸਬੰਧੀ ਵਿਸ਼ੇਸ਼ ਸੇਵਾਵਾਂ ਦੇਣ ਲਈ ਹਰੇਕ ਮਹੀਨੇ 9 ਤਰੀਕ ਨੂੰ ਸਾਰੇ ਜ਼ਿਲੇ ਵਿੱਚ ਸੁਰੱਖਿਆ ਮਾਤ੍ਰਤਵ ਅਭਿਆਨ ਤਹਿਤ ਵਿਸ਼ੇਸ਼ ਜਾਂਚ ਕੈਂਪ ਲਗਾਏ ਜਾ ਰਹੇ ਹਨ। ਇਨਾਂ ਜਾਂਚ ਕੈਂਪਾਂ ਵਿੱਚ ਹਾਈ ਰਿਸਕ ਵਾਲੀਆਂ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।

ਐਸਐਮਓ ਸਿਵਲ ਹਸਪਤਾਲ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਵੱਖਰਾ ਜ਼ੱਚਾ ਬੱਚਾ ਵਿੰਗ ਸਫਲ ਢੰਗ ਨਾਲ ਚਲਾਇਆ ਜਾ ਰਿਹਾ ਹੈ, ਜਿੱਥੇ ਔਰਤ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਆਧੁਨਿਕ ਢੰਗ ਰਾਹੀਂ ਇਲਾਜ ਕੀਤਾ ਜਾਂਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਿਕਰਮ ਮਜੀਠੀਆ ਨੂੰ ਨਿਆਇਕ ਹਿਰਾਸਤ ‘ਚ ਭੇਜਿਆ

ਭਾਰਤ ਸਰਕਾਰ ਵੱਲੋਂ ਪੀ.ਐਮ.ਆਈ.ਡੀ.ਸੀ. ਦੀ ‘ਐਮਸੇਵਾ’ ਪਹਿਲਕਦਮੀ ਲਈ ਪੰਜਾਬ ਸਰਕਾਰ ਦਾ ਗੋਲਡ ਐਵਾਰਡ ਨਾਲ ਸਨਮਾਨ