ਰੱਖੜੀ ਮੌਕੇ ਕੱਲ੍ਹ ਨੂੰ ਚੰਡੀਗੜ੍ਹ ‘ਚ ਔਰਤਾਂ ਬੱਸਾਂ ‘ਚ ਕਰ ਸਕਣਗੀਆਂ ਨੂੰ ਮੁਫਤ ਸਫ਼ਰ

ਚੰਡੀਗੜ੍ਹ, 10 ਅਗਸਤ 2022 – ਕੱਲ੍ਹ 11 ਅਗਸਤ ਨੂੰ ਚੰਡੀਗੜ੍ਹ ਵਿਖੇ ਹਰ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਮੁਫਤ ਬੱਸ ਸੇਵਾ ਦਾ ਲਾਭ ਲੈ ਸਕੇਗੀ। ਸੀਟੀਯੂ ਏਸੀ ਅਤੇ ਨਾਨ-ਏਸੀ ਦੋਵੇਂ ਤਰ੍ਹਾਂ ਦੀਆਂ ਬੱਸਾਂ ਵਿੱਚ ਔਰਤਾਂ ਮੁਫ਼ਤ ਸਫ਼ਰ ਕਰ ਸਕਣਗੀਆਂ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸੇਵਾ ਦਾ ਲਾਭ ਦਿੱਤਾ ਹੈ। ਅੱਜ ਰਾਤ 12 ਵਜੇ ਤੋਂ ਅਗਲੇ 24 ਘੰਟਿਆਂ ਲਈ ਔਰਤਾਂ ਨੂੰ ਇਹ ਸਹੂਲਤ ਮਿਲੇਗੀ।

ਮੁਫਤ ਸਫਰ ਦਾ ਲਾਭ ਚੰਡੀਗੜ੍ਹ ਤੋਂ ਪੰਚਕੂਲਾ ਅਤੇ ਮੋਹਾਲੀ ਲਈ ਸੀ.ਟੀ.ਯੂ ਦੀਆਂ ਬੱਸਾਂ ਵਿੱਚ ਮਿਲੇਗਾ। ਅਜਿਹੇ ‘ਚ ਰੱਖੜੀ ਬੰਧਨ ਵਾਲੇ ਦਿਨ ਸੀਟੀਯੂ ਦੀਆਂ ਬੱਸਾਂ ‘ਚ ਭਾਰੀ ਭੀੜ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਲਈ ਸੀਟੀਯੂ ਵੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਬੱਸਾਂ ਵਿੱਚ ਔਰਤਾਂ ਦੇ ਬੈਠਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਬੱਸ ਕੰਡਕਟਰਾਂ ਨੂੰ ਵੀ ਹੋਰ ਜਾਣਕਾਰੀ ਦੇ ਦਿੱਤੀ ਗਈ ਹੈ।

ਇਹ ਯਕੀਨੀ ਬਣਾਇਆ ਗਿਆ ਹੈ ਕਿ ਔਰਤਾਂ ਬਿਨਾਂ ਕਿਸੇ ਰੁਕਾਵਟ ਦੇ ਇਹ ਲਾਭ ਪ੍ਰਾਪਤ ਕਰ ਸਕਣ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਸਰਕਾਰ ਨੇ ਔਰਤਾਂ ਲਈ ਯਾਤਰਾ ਮੁਫ਼ਤ ਕਰ ਦਿੱਤੀ ਹੈ। ਅਜਿਹੇ ‘ਚ ਰੱਖੜੀ ਬੰਧਨ ਵਾਲੇ ਦਿਨ ਪੰਜਾਬ ਦੀਆਂ ਬੱਸਾਂ ‘ਚ ਔਰਤਾਂ ਲਈ ਸਫਰ ਮੁਫਤ ਹੋਵੇਗਾ। ਚੰਡੀਗੜ੍ਹ ਦੇ ਨਾਲ ਲੱਗਦੀਆਂ ਹਰਿਆਣਾ ਦੀਆਂ ਬੱਸਾਂ ਵਿੱਚ ਵੀ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੈਂਗਸਟਰ ਲਾਰੈਂਸ ਦੀ ਮੋਗਾ ਅਦਾਲਤ ‘ਚ ਪੇਸ਼ੀ ਅੱਜ: ਹੁਣ ਫਰੀਦਕੋਟ ਪੁਲਿਸ ਕਰ ਰਹੀ ਰਿਮਾਂਡ ਲੈਣ ਦੀ ਤਿਆਰੀ

ਔਰਤਾਂ ਨੇ ਇਕੱਠੀਆਂ ਹੋ ਠੇਕੇ ਨੂੰ ਲਾਇਆ ਜਿੰਦਾ, ਡੋਲੀਆਂ ਸ਼ਰਾਬ ਦੀਆਂ ਬੋਤਲਾਂ