ਮਹਿਲਾ ਅਫਸਰਾਂ ਨੇ ਸੰਭਾਲੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਕਮਾਂਡ, DC ਤੋਂ ਲੈ ਕੇ BDPO ਤੱਕ ਮੈਦਾਨ ‘ਚ

  • ਬੀਬੀਆਂ ਨੇ ਸੰਭਾਲੀ ਹੜ੍ਹ ਮਾਰੇ ਖੇਤਰਾਂ ‘ਚ ਜਾਨ ਮਾਲ ਦੀ ਰਾਖੀ ਦੀ ਕਮਾਂਡ- BDPO ਤੋਂ ਲੈ ਕੇ DC ਤਕ ਵੋਮੈਨ ਅਫਸਰ ਮੈਦਾਨ ‘ਚ
  • ਡੀ.ਸੀ, ਏ.ਡੀ.ਸੀ, ਐਸ.ਡੀ.ਐਮ,ਨਾਇਬ ਤਹਿਸੀਲਦਾਰ, ਬੀ.ਡੀ.ਪੀ.ਓ ਤੇ ਹੋਰ ਮਹਿਲਾ ਅਧਿਕਾਰੀ ਫੀਲਡ ਵਿੱਚ ਰਹੇ ਮੌਜੂਦ

ਸ੍ਰੀ ਅਨੰਦਪੁਰ ਸਾਹਿਬ 21 ਜੁਲਾਈ 2023- ਮਹਿਲਾਵਾ ਨੇ ਜਿੱਥੇ ਦੇਸ਼ ਦੀ ਵਾਗਡੌਰ ਸੰਭਾਲੀ ਹੈ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਰਾਜਪਾਲ, ਮੁੱਖ ਮੰਤਰੀ ਵਰਗੇ ਵੱਡੇ ਅਹੁਦਿਆਂ ਤੇ ਤੈਨਾਤ ਮਹਿਲਾਵਾ ਨੇ ਜਿਕਰਯੋਗ ਫੈਸਲੇ ਲਏ ਹਨ। ਦੇਸ਼ ਦੀ ਰੱਖਿਆ ਕਰਨ ਵਾਲੀਆਂ ਸੁਰੱਖਿਆ ਫੋਜਾਂ ਵਿੱਚ ਵੀ ਅੱਜ ਮਹਿਲਾਵਾਂ ਉੱਪਰਲੇ ਮੁਕਾਮ ਤੇ ਤੈਨਾਤ ਹਨ। ਵਿਗਿਆਨ ਤੇ ਤਰੱਕੀ ਵਿੱਚ ਅੱਜ ਮਹਿਲਾਵਾਂ ਦਾ ਕੋਈ ਸਾਹਨੀ ਨਹੀ ਹੈ। ਪ੍ਰਸਾਸ਼ਨਿਕ ਅਹੁਦਿਆਂ ਤੇ ਵੀ ਮਹਿਲਾਵਾਂ ਨੇ ਸ਼ਲਾਘਾਯੋਗ ਭੂਮਿਕਾਂ ਨਿਭਾਈ ਹੈ। ਜੇਕਰ ਜਿਲ੍ਹਾ ਰੂਪਨਗਰ ਵਿੱਚ ਮਹਿਲਾਵਾਂ ਦੀ ਭੂਮਿਕਾ ਦੇਖੀ ਜਾਵੇ ਤਾਂ ਇਸ ਦੀ ਕੋਈ ਮਿਸਾਲ ਨਹੀ ਮਿਲਦੀ। ਭਾਰੀ ਬਰਸਾਤ ਦੌਰਾਨ ਜਿਲ੍ਹਾ ਰੂਪਨਗਰ ਵਿੱਚ ਪੈਦਾ ਹੋਏ ਹੜ੍ਹਾ ਵਰਗੇ ਹਾਲਾਤ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜਿਸ ਤਰਾਂ ਜਿਲ੍ਹੇ ਦੇ ਮਹਿਲਾ ਅਧਿਕਾਰੀਆਂ ਨੇ ਆਪਣੀ ਭੂਮਿਕਾ ਨਿਭਾਈ ਹੈ, ਉਸ ਦੀ ਚਹੁੰਪਾਸੀਓ ਸ਼ਲਾਘਾ ਹੋ ਰਹੀ ਹੈ।

ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਰੂਪਨਗਰ ਜਿਲ੍ਹੇ ਦੀ ਭੂਗੋਲਿਕ ਸਥਿਤੀ ਮੁਤਾਬਿਕ ਇੱਥੋ ਵਗਦੇ ਦਰਿਆਵਾਂ, ਨਹਿਰਾਂ, ਨਦੀਆਂ, ਭਾਖੜਾ ਡੈਮ ਤੇ ਹੋਰ ਪਹਾੜੀ ਖੇਤਰਾਂ ਤੋ ਆਉਣ ਵਾਲੇ ਪਾਣੀ ਤੋ ਆਮ ਲੋਕਾਂ ਨੂੰ ਬਚਾਉਣ ਲਈ ਸੁਰੂਆਤੀ ਦੌਰ ਵਿੱਚ ਹੀ ਖੁੱਦ ਮੌਕਾ ਸੰਭਾਲਿਆ ਅਤੇ ਸਮੁੱਚਾ ਜਿਲ੍ਹਾ ਪ੍ਰਸਾਸ਼ਨ ਹਰ ਖੇਤਰ ਵਿੱਚ ਤੈਨਾਤ ਅਧਿਕਾਰੀ ਅਤੇ ਕਰਮਚਾਰੀ ਨੂੰ ਸਤਰਕ ਕੀਤਾ ਤੇ ਰਾਹਤ ਤੇ ਬਚਾਅ ਕਾਰਜ ਸੁਰੂ ਕਰਵਾਏ, ਆਪਣੇ ਛੋਟੇ ਬੱਚਿਆਂ ਨੂੰ ਘਰ ਵਿੱਚ ਛੱਡ ਕੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਖੁੱਦ ਪ੍ਰਭਾਵਿਤ ਖੇਤਰਾਂ ਵਿੱਚ ਉਤਰੇ। ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਐਨ.ਡੀ.ਆਰ.ਐਫ ਟੀਮ ਨੂੰ ਕਿਸ਼ਤੀਆਂ ਰਾਹੀ ਲੋਕਾਂ ਦਾ ਬਚਾਅ ਕਰਨ ਵਿੱਚ ਲਗਾਇਆ। ਉਨ੍ਹਾਂ ਵੱਲੋਂ ਸਾਰੇ ਵਿਭਾਗਾਂ ਨੂੰ ਟੀਮ ਵਰਕ ਦੀ ਤਰਾਂ ਕੰਮ ਕਰਨ ਲਈ ਜੋੜਿਆਂ ਅਤੇ ਖੁੱਦ ਕਮਾਂਡ ਸੰਭਾਲੀ।

ਭਾਖੜਾ ਡੈਮ, ਦਰਿਆਵਾਂ, ਨਹਿਰਾਂ, ਨਦੀਆਂ ਵਾਲੇ ਜਿਲ੍ਹਾ ਰੂਪਨਗਰ ਵਿੱਚ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਤੋਂ ਆਏ ਵੱਡੀ ਮਾਤਰਾਂ ਵਿੱਚ ਪਾਣੀ ਤੋ ਲੋਕਾਂ ਦੇ ਜਾਨ ਮਾਲ ਨੂੰ ਬਚਾਉਣ ਲਈ ਡਿਪਟੀ ਕਮਿਸ਼ਨਰ ਦੇ ਨਾਲ ਈਸ਼ਾ ਸਿੰਗਲ ਵਧੀਕ ਡਿਪਟੀ ਕਮਿਸ਼ਨਰ ਵੀ ਪੂਰੀ ਤਰਾਂ ਡਟੇ ਰਹੇ। ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਸਬ ਡਵੀਜਨ ਦੇ ਐਸ.ਡੀ.ਐਮ ਮਨੀਸ਼ਾ ਰਾਣਾ ਨੇ ਵੀ ਦੋਵੇਂ ਸਬ ਡਵੀਜਨਾ ਅਤੇ ਸਬ ਤਹਿਸੀਲ ਨੂਰਪੁਰ ਬੇਦੀ ਵਿੱਚ ਕਮਾਂਡ ਸੰਭਾਲਦੇ ਹੋਏ ਅਧਿਕਾਰੀਆਂ/ਕਰਮਚਾਰੀਆਂ ਦਾ ਹੋਸਲਾ ਬੁਲੰਦ ਕੀਤਾ। ਨੰਗਲ ਭਾਖੜਾ ਡੈਮ ਦੇ ਅਧਿਕਾਰੀਆਂ ਨਾਲ ਤਾਲਮੇਲ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਸਬ ਤਹਿਸੀਲ ਨੂਰਪੁਰ ਬੇਦੀ ਵਿੱਚ ਦਿਨ ਰਾਤ ਰਾਹਤ ਤੇ ਬਚਾਅ ਕਾਰਜ ਚੱਲਦੇ ਰਹੇ, ਲੋਕਾਂ ਤੱਕ ਤਿਆਰ ਅਤੇ ਸੁੱਕਾ ਰਾਸ਼ਨ ਪਹੁੰਚਾਇਆ ਗਿਆ, ਰਾਹਤ ਸ਼ਿਵਰ, ਕੰਟਰੋਲ ਰੂਮ, ਹੈਲਪ ਲਾਈਨ ਨੰਬਰ ਜਾਰੀ ਹੋਏ।

ਖਾਸ ਤੋਰ ਤੇ ਸੀਵਰਮੈਨ, ਸਫਾਈ ਕਰਮਚਾਰੀਆਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਗਿਆ, ਸੇਫਟੀ ਕਿੱਟ,ਬੂਟ, ਬਰਸਾਤੀਆਂ ਉਪਲੱਬਧ ਕਰਵਾਇਆ ਗਈਆਂ। ਅਨਮਜੋਤ ਕੌਰ ਮੁੱਖ ਮੰਤਰੀ ਫੀਲਡ ਅਫਸਰ ਵੀ ਪ੍ਰਭਾਵਿਤ ਖੇਤਰਾ ਵਿੱਚ ਦਿਨ ਰਾਤ ਦੌਰੇ ਤੇ ਰਹੇ, ਉਸ ਸਮੇਂ ਤੈਨਾਂਤ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਰਿਤੂ ਕਪੂਰ ਨਾਲ ਉਨ੍ਹਾਂ ਨੇ ਪਿੰਡ ਪਿੰਡ ਦੌਰਾ ਕੀਤਾ ਤੇ ਲੋਕਾਂ ਤੱਕ ਰਾਹਤ ਪਹੁੰਚਾਈ। ਈਸ਼ਾਨ ਚੋਧਰੀ ਬੀ.ਡੀ.ਪੀ.ਓ ਪੇਂਡੂ ਖੇਤਰਾਂ ਵਿੱਚ ਨੁਕਸਾਨ ਦਾ ਜਾਇਜਾ ਲੈਣ ਦੇ ਨਾਲ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਰਾਹਤ ਵੰਡਦੇ ਰਹੇ, ਉਨ੍ਹਾਂ ਨੇ ਰਾਹਤ ਸ਼ਿਵਰਾਂ ਤੱਕ ਲੋਕਾਂ ਨੂੰ ਪਹੁੰਚਾਇਆ।

ਭਾਵਨਾ ਦੀਵਾਨ ਐਸ.ਡੀ.ਓ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਸੋ ਪ੍ਰਤੀਸ਼ਤ ਜਲ ਸਪਲਾਈ ਲਈ ਛੇਤੀ ਤੋ ਛੇਤੀ ਬਹਾਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਇਨ੍ਹਾਂ ਮਹਿਲਾ ਅਧਿਕਾਰੀਆਂ ਨੇ ਜਿਸ ਤਰਾਂ ਜਿਲ੍ਹਾਂ ਰੂਪਨਗਰ ਵਿੱਚ ਪ੍ਰਭਾਵਿਤ ਖੇਤਰਾਂ ਨੂੰ ਰਾਹਤ ਲਈ ਕਮਾਂਡ ਸੰਭਾਲੀ, ਉਸ ਨਾਲ ਲੋਕਾਂ ਵਿੱਚ ਹੋਰ ਆਤਮ ਵਿਸ਼ਵਾਸ਼ ਵਧਿਆ। ਇਨ੍ਹਾਂ ਅਧਿਕਾਰੀਆਂ ਨੇ ਆਪਣੇ ਛੋਟੇ ਛੋਟੇ ਬੱਚੇ ਘਰਾਂ ਵਿਚ ਛੱਡ ਕੇ ਖੁੱਦ ਫੀਲਡ ਵਿਚ ਦਿਨ ਰਾਤ ਕੰਮ ਕੀਤਾ। ਭਾਵੇ ਜਿਲ੍ਹੇ ਦੇ ਬਾਕੀ ਅਧਿਕਾਰੀ ਵੀ ਪੂਰੀ ਮਿਹਨਤ ਤੇ ਲਗਨ ਨਾਲ ਕੁਦਰਤੀ ਆਫਤ ਦਾ ਮੁਕਾਬਲੇ ਕਰਦੇ ਰਹੇ ਪ੍ਰੰਤੂ ਮਹਿਲਾ ਅਧਿਕਾਰੀਆਂ ਦੀ ਸ਼ਾਨਦਾਰ ਭੂਮਿਕਾ ਦੀ ਹਰ ਪਾਸੇ ਚਰਚਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੋਰਾਂ 18 ਲੱਖ ਦੇ ਸਰੀਏ ਨਾਲ ਭਰਿਆ ਟਰੱਕ ਕੀਤਾ ਚੋਰੀ: 2 ਕਾਬੂ, ਮਾਸਟਰ ਚਾਬੀ ਕੀਤੀ ਸੀ ਚੋਰੀ

ਅੰਮ੍ਰਿਤਸਰ ‘ਚ ਚੱਲੀ ਗੋ+ਲੀ, ਹਮਲੇ ‘ਚ ਇੱਕ ਬਜ਼ੁਰਗ ਜ਼ਖ਼ਮੀ