- ਬੈਂਕਾਂ ‘ਚ ਕੋਈ ਭੀੜ ਨਹੀਂ
- ਨੋਟਾਂ ਨੂੰ ਜਮ੍ਹਾ ਕਰਵਾਉਣ ਲਈ ਸਤੰਬਰ ਤੱਕ ਦਾ ਹੈ ਸਮਾਂ
ਚੰਡੀਗੜ੍ਹ, 24 ਮਈ 2023 – 2,000 ਰੁਪਏ ਦੇ ਨੋਟ ਬੈਂਕਾਂ ‘ਚ ਵਾਪਸ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਨੋਟ ਜਮ੍ਹਾ ਕਰਵਾਉਣ ਲਈ ਲੋਕ ਸਾਰਾ ਦਿਨ ਬੈਂਕਾਂ ‘ਚ ਆਉਂਦੇ ਰਹੇ ਪਰ ਨੋਟਬੰਦੀ ਦੇ ਸਮੇਂ ਬੈਂਕਾਂ ‘ਚ ਜਿਸ ਤਰ੍ਹਾਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਸਨ, ਹੁਣ ਅਜਿਹਾ ਮਾਹੌਲ ਨਹੀਂ ਹੈ। ਕਾਰਨ ਇਹ ਹੈ ਕਿ ਇਨ੍ਹਾਂ ਨੋਟਾਂ ਨੂੰ ਜਮ੍ਹਾ ਕਰਨ ਦਾ ਸਮਾਂ ਸਤੰਬਰ ਤੱਕ ਹੈ। ਦੂਜਾ ਦੋ ਹਜ਼ਾਰ ਦਾ ਨੋਟ ਰੱਦ ਨਹੀਂ ਹੋਇਆ ਹੈ। ਇਸ ਕਾਰਨ ਲੋਕ ਨੋਟ ਜਮ੍ਹਾ ਕਰਵਾਉਣ ਦੀ ਜਲਦਬਾਜ਼ੀ ‘ਚ ਨਹੀਂ ਹਨ। ਬਰਾਂਚਾਂ ਵਿੱਚ ਪਹਿਲੇ ਦਿਨ ਹੀ ਸਾਧਾਰਨ ਮਾਹੌਲ ਰਿਹਾ।
ਬੈਂਕ ਸ਼ਾਖਾਵਾਂ ਦਾ ਸਟਾਫ਼ ਗਾਹਕਾਂ ਨੂੰ ਹਦਾਇਤਾਂ ਦੇ ਰਿਹਾ ਹੈ ਕਿ ਉਹ 2000 ਦੇ ਨੋਟਾਂ ਲਈ ਜੋ ਵਾਊਚਰ ਭਰਦੇ ਹਨ, ਉਨ੍ਹਾਂ ‘ਤੇ ਕੋਈ ਹੋਰ ਨੋਟ ਨਾ ਪਾਉਣ। ਉਨ੍ਹਾਂ ਲਈ ਵੱਖਰੇ ਵਾਊਚਰ ਭਰੋ। ਇਸ ਤਰ੍ਹਾਂ ਬੈਂਕ ਸ਼ਾਖਾਵਾਂ ਲਈ ਵੱਖਰਾ ਰਿਕਾਰਡ ਰੱਖਣ ਦਾ ਪ੍ਰਬੰਧ ਕੀਤਾ ਗਿਆ ਸੀ।