ਵਰਲਡ ਹਾਈਪਰਟੈਨਸ਼ਨ ਡੇਅ: ਡਾ. ਵਿਜੈ ਸਿੰਗਲਾ ਵੱਲੋਂ ਆਰਮ ਇਨ ਬੀ.ਪੀ. ਆਪਰੇਟਸ ਦਾ ਉਦਘਾਟਨ

ਚੰਡੀਗੜ, 17 ਮਈ 2022 – ਪੰਜਾਬ ਦੇ ਸਿਹਤ ਤੇ ਪਰਿਵਾਰ ਮੰਤਰੀ ਡਾ. ਵਿਜੈ ਸਿੰਗਲਾ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸਥਿਤ ਆਯੁਰਵੈਦਿਕ ਡਿਸਪੈਂਸਟਰੀ ਵਿੱਚ ਆਰਮ ਇਨ ਬੀ.ਪੀ. ਆਪਰੇਟਸ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਨਵੀਨਤਮ ਆਰਮ ਇਨ ਬੀ.ਪੀ. ਆਪਰੇਟਸ ਮਸ਼ੀਨਾਂ ਸੂਬੇ ਦੇ ਸਾਰੇ ਜ਼ਿਲਾ ਹਸਪਤਾਲਾਂ ਅਤੇ ਸਬ- ਡਿਵੀਜ਼ਨਲ ਹਸਪਤਾਲਾਂ ਵਿੱਚ ਸਥਾਪਤ ਕੀਤੀਆਂ ਗਈਆਂ ਹਨ। ਇਸੇ ਲੜੀ ਤਹਿਤ ਸੂਬਾ ਸਰਕਾਰ ਵੱਲੋਂ ਅੱਜ ਵਿਸ਼ਵ ਹਾਈਪਰਟੈਸ਼ਨ ਦਿਵਸ ਮੌਕੇ ‘ਤੇ ਅੱਜ ਪੰਜਾਬ ਸਿਵਲ ਸਕੱਤਰੇਤ-1 ਤੇ 2 ਅਤੇ ਡਾਇਰੈਕਟੋਰੇਟ ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਖੇ ਇਹ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ ਤਾਂ ਜੋ ਸੂਬੇ ਦੇ ਮੁਲਾਜ਼ਮਾਂ ਨੂੰ ਵੀ ਨਵੀਨਤਮ ਤਕਨੀਕਾਂ ਨਾਲ ਟੈਸਟ ਕਰਵਾਉਣ ਦੀ ਸੁਵਿਧਾ ਉਪਲਬਧ ਹੋ ਸਕੇ।

ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਸਕੱਤਰੇਤ ਇੰਪਲਾਇਜ ਯੂਨੀਅਨ ਵੱਲੋਂ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦਾ ਇਸ ਕਾਰਜ ਲਈ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਮੰਗ ਕੀਤੀ ਕਿ ਪੰਜਾਬ ਸਿਵਲ ਸਕੱਤਰੇਤ-1 ਵਿੱਚ ਖਾਲੀ ਪਈ ਮੈਡੀਕਲ ਅਫ਼ਸਰ ਦੀ ਆਸਾਮੀ ਨੂੰ ਤੁਰੰਤ ਭਰਿਆ ਜਾਵੇਗਾ ਜਿਸ ‘ਤੇ ਸਿਹਤ ਮੰਤਰੀ ਵੱਲੋਂ ਭਰੋਸਾ ਦਵਾਇਆ ਗਿਆ ਕਿ ਇੱਕ ਹਫ਼ਤੇ ਵਿੱਚ ਇਹ ਆਸਾਮੀ ਭਰ ਦਿੱਤੀ ਜਾਵੇਗੀ।

ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਜੀ.ਬੀ. ਸਿੰਘ, ਰਜਿਸਟਰਾਰ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਡਾ. ਸੰਜੀਵ ਗੋਇਲ, ਡਾਇਰੈਕਟਰ ਆਯੁਰਵੈਦਿਕ ਪੰਜਾਬ ਡਾ. ਸ਼ਸ਼ੀ ਭੂਸ਼ਣ, ਜ਼ਿਲਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਪਰਵਿੰਦਰ ਸਿੰਘ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਅਮਨਪ੍ਰੀਤ ਕੌਰ ਅਤੇ ਹੋਰ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਪ ਨੇ ਪੰਜਾਬ ‘ਚ ਵਾਧੂ ਕੇਂਦਰੀ ਬਲਾਂ ਦੀ ਮੰਗ ਕੀਤੀ, ਤਾਂ ਕੈਪਟਨ ਨੇ ‘ਆਪ’ ਨੂੰ ਕੁਝ ਮਹੀਨੇ ਪਹਿਲੇ BSF ਦੇ ਅਧਿਕਾਰ ਖੇਤਰ ਦੇ ਵਾਧੇ ਦਾ ਵਿਰੋਧ ਕਰਨ ਦੀ ਯਾਦ ਦਿਵਾਈ

ਕਰਨਾਟਕ ’ਚ 10ਵੀਂ ਦੇ ਸਿਲੇਬਸ ਵਿਚੋਂ ਸ਼ਹੀਦ ਭਗਤ ਸਿੰਘ ਨੂੰ ਹਟਾ ਕੇ ਆਰ.ਐਸ.ਐਸ. ਸੰਸਥਾਪਕ ਹੇਡਗੇਵਾਰ ਨੂੰ ਕੀਤਾ ਸ਼ਾਮਲ, ਆਪ ਨੇ ਕੀਤਾ ਵਿਰੋਧ