- ਨੌਜਵਾਨ ਆਪਣੀ ਵਿਦੇਸ਼ ਤੋਂ ਆਈ ਮੰਗੇਤਰ ਨੂੰ ਲੈ ਕੇ ਜਾ ਰਿਹਾ ਸੀ
- 2 ਦਿਨਾਂ ਬਾਅਦ ਵਿਆਹ
ਲੁਧਿਆਣਾ, 25 ਅਪ੍ਰੈਲ 2023 – XUV ਕਾਰ ਮੰਗਲਵਾਰ ਸਵੇਰੇ ਜ਼ਿਲਾ ਲੁਧਿਆਣਾ ਦੇ ਲਾਡੋਵਾਲ ਪੁਲ ਤੋਂ 40 ਫੁੱਟ ਹੇਠਾਂ ਡਿੱਗ ਗਈ। ਇਹ ਹਾਦਸਾ ਪੁਲ ਦੀ ਟੁੱਟੀ ਰੇਲਿੰਗ ਕਾਰਨ ਵਾਪਰਿਆ। ਕਾਰ ‘ਚ ਸਵਾਰ 3 ਲੋਕ ਜ਼ਖਮੀ ਹੋ ਗਏ। ਜਿਹਨਾਂ ਨੂੰ ਜ਼ਖਮੀ ਨੌਜਵਾਨ ਪ੍ਰਿੰਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਲਾਡੋਵਾਲ ਦੀ ਪੁਲੀਸ ਹਾਦਸੇ ਵਾਲੀ ਥਾਂ ’ਤੇ ਪੁੱਜੀ ਅਤੇ ਪੁਲਿਸ ਅਧਿਕਾਰੀਆਂ ਨੇ NHAI ਨੂੰ ਵੀ ਸੂਚਿਤ ਕੀਤਾ।
ਪ੍ਰਿੰਸ ਦੇ ਦੋਸਤ ਰਾਜਵੀਰ ਨੇ ਦੱਸਿਆ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿੱਚ ਜ਼ਖ਼ਮੀ ਹੋਏ ਪ੍ਰਿੰਸ ਦਾ 2 ਦਿਨਾਂ ਬਾਅਦ ਦਸੂਹਾ ਵਿੱਚ ਵਿਆਹ ਹੈ। ਉਹ ਵਿਦੇਸ਼ ਤੋਂ ਆਈ ਆਪਣੀ ਮੰਗੇਤਰ ਨੂੰ ਲੈ ਕੇ ਅੱਜ ਦਿੱਲੀ ਹਵਾਈ ਅੱਡੇ ਤੋਂ ਵਾਪਸ ਆ ਰਿਹਾ ਸੀ। XUV ਕਾਰ ਦੇ ਡਰਾਈਵਰ ਦੁਆਰਾ ਸਟੇਅਰਿੰਗ ਨੂੰ ਨਹੀਂ ਸੰਭਾਲ ਹੋਇਆ ਅਤੇ ਕਾਰ ਦੇ ਅੱਗੇ ਇੱਕ ਆਟੋ ਆ ਗਿਆ ਅਤੇ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ਪੁਲ ਦੇ ਕਿਨਾਰੇ ਜਾ ਵੱਜੀ।
ਰਾਜਵੀਰ ਅਨੁਸਾਰ ਸੰਤੁਲਨ ਵਿਗੜਨ ਅਤੇ ਪੁਲ ਦੀ ਰੇਲਿੰਗ ਟੁੱਟੀ ਹੋਈ ਹੋਣ ਕਾਰਨ ਕਾਰ ਹੇਠਾਂ ਡਿੱਗ ਗਈ। ਕੱਚੀ ਰੇਲਿੰਗ ਤੋੜਦੇ ਹੋਏ ਕਾਰ ਕਰੀਬ 3 ਤੋਂ 4 ਵਾਰ ਪਲਟ ਗਈ, ਪੁਲ ਤੋਂ ਉਤਰ ਕੇ ਹੇਠਾਂ ਸੜਕ ‘ਤੇ ਜਾ ਡਿੱਗੀ। ਰਾਜਵੀਰ ਅਨੁਸਾਰ ਜਦੋਂ ਕਾਰ ਪੁਲ ਤੋਂ ਡਿੱਗੀ ਤਾਂ ਉਕਤ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰਾਹਗੀਰਾਂ ਨੇ ਉਸ ਦੀ ਮਦਦ ਕੀਤੀ।