ਪੰਜਾਬ ‘ਚ ਅੱਜ ਰਾਤ ਤੋਂ ਬਦਲੇਗਾ ਮੌਸਮ: ਮੌਸਮ ਵਿਭਾਗ ਵੱਲੋਂ ਦੋ ਦਿਨ ਲਈ ਮੀਂਹ ਦਾ ਯੈਲੋ ਅਲਰਟ ਜਾਰੀ

ਚੰਡੀਗੜ੍ਹ, 1 ਸਤੰਬਰ 2024 – ਅੱਜ ਰਾਤ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਮੁੜ ਸਰਗਰਮ ਹੋ ਜਾਵੇਗਾ। ਇਸ ਦੇ ਨਾਲ ਹੀ ਮੌਸਮ ਵੀ ਬਦਲ ਜਾਵੇਗਾ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦੋ ਦਿਨਾਂ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਐਤਵਾਰ ਨੂੰ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ।

ਅੰਸ਼ਕ ਤੌਰ ‘ਤੇ ਬੱਦਲਵਾਈ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ ਆਮ ਦੇ ਕਰੀਬ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 39.1 ਡਿਗਰੀ ਦਰਜ ਕੀਤਾ ਗਿਆ ਹੈ।

ਭਾਵੇਂ ਮੌਸਮ ਅਜੇ ਵੀ ਗਰਮ ਅਤੇ ਨਮੀ ਵਾਲਾ ਹੈ। ਪਰ ਮੌਸਮ ਵਿਭਾਗ ਅਨੁਸਾਰ ਇਸ ਸਾਲ 2013 ਅਤੇ 2019 ਤੋਂ ਬਾਅਦ ਅਗਸਤ ਮਹੀਨੇ ਵਿੱਚ ਚੰਗੀ ਬਾਰਿਸ਼ ਹੋਈ ਹੈ। ਅਗਸਤ ਮਹੀਨੇ ਵਿੱਚ 156.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਜੋ ਇਸ ਸੀਜ਼ਨ ਦੌਰਾਨ ਹੋਈ ਬਾਰਿਸ਼ ਨਾਲੋਂ ਸੱਤ ਡਿਗਰੀ ਵੱਧ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਅਗਸਤ ਮਹੀਨੇ ਵਿੱਚ 351.6 ਮਿਲੀਮੀਟਰ ਬਾਰਿਸ਼ ਹੋਈ ਹੈ। ਜੋ ਇਸ ਸੀਜ਼ਨ ਦੌਰਾਨ ਹੋਈ ਬਾਰਿਸ਼ ਨਾਲੋਂ 23 ਮਿਲੀਮੀਟਰ ਵੱਧ ਹੈ।

ਮੌਸਮ ਵਿਭਾਗ ਮੁਤਾਬਕ ਇਸ ਸਮੇਂ ਜੋ ਮੌਸਮ ਚੱਲ ਰਿਹਾ ਹੈ। ਇਸ ਮੌਸਮ ਦੌਰਾਨ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ। 5 ਅਗਸਤ ਤੱਕ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 16 ਤੋਂ 19 ਡਿਗਰੀ ਦੇ ਵਿਚਕਾਰ ਰਹੇਗਾ। ਅਜਿਹੇ ‘ਚ ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ‘ਚ ਮਲੇਰੀਆ ਦੇ ਮਰੀਜ਼ ਆ ਸਕਦੇ ਹਨ। ਹਾਲਾਂਕਿ ਡੇਂਗੂ ਲਈ ਕੋਈ ਅਲਰਟ ਨਹੀਂ ਹੈ। ਅਜਿਹੇ ‘ਚ ਮਲੇਰੀਆ ਪ੍ਰਤੀ ਸੁਚੇਤ ਰਹੋ। ਨਾਲ ਹੀ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੋਸ਼ਣ ਮਾਹ: ਸੂਬੇ ‘ਚ 1 ਤੋਂ 30 ਸਤੰਬਰ ਤੱਕ ਜਾਵੇਗਾ ਮਨਾਇਆ

ਲੁਧਿਆਣਾ ‘ਚ ਫਲਾਈਓਵਰ ਤੋਂ ਡਿੱਗੀ ਤੇਜ਼ ਰਫਤਾਰ ਹੌਂਡਾ ਸਿਟੀ ਕਾਰ: 4 ਨੌਜਵਾਨ ਜ਼ਖਮੀ, 2 ਦੀ ਹਾਲਤ ਗੰਭੀਰ