ਬੇਮੌਸਮੀ ਬਾਰਿਸ਼ ਦੀ ਮਾਰ ਹੇਠ ਆਈ ਫਸਲ, ਨੁਕਸਾਨ ਤੋਂ ਦੁਖੀ ਹੋਏ ਨੌਜਵਾਨ ਕਿਸਾਨ ਨੇ ਲਿਆ ਫਾ+ਹਾ

ਭਵਾਨੀਗੜ੍ਹ, 14 ਅਪ੍ਰੈਲ 2023 – ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਨੇੜਲੇ ਪਿੰਡ ਅਕਬਰਪੁਰ ਦੇ ਇੱਕ ਨੌਜਵਾਨ ਕਿਸਾਨ ਨੇ ਬੇਮੌਸਮੀ ਬਾਰਿਸ਼ ਦੀ ਮਾਰ ਹੇਠ ਆ ਕੇ ਖਰਾਬ ਹੋਈ ਆਪਣੀ ਫਸਲ ਦੇ ਨੁਕਸਾਨ ਤੋਂ ਪ੍ਰੇਸ਼ਾਨ ਹੁੰਦਿਆਂ ਬੀਤੀ ਰਾਤ ਪਿੰਡ ਕਪਿਆਲ ਵਿਖੇ ਸਥਿਤ ਆਪਣੀ ਵਰਕਸ਼ਾਪ ਵਿੱਚ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਨ ਦੇ ਨਾਲ ਆਪਣੀ ਵਰਕਸ਼ਾਪ ਵੀ ਚਲਾਉਂਦਾ ਸੀ।

ਘਰਾਚੋਂ ਪਿੰਡ ਦੀ ਪੁਲਿਸ ਚੌਕੀ ਦੇ ਏ.ਐੱਸ.ਆਈ ਗਿਆਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਅਕਬਰਪੁਰ ਦੇ ਗੁਰਦੇਵ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਦਾ ਲੜਕਾ ਦਲਬਾਰਾ ਸਿੰਘ ਉਰਫ ਦਰਸ਼ਨ ਸਿੰਘ (33) ਸਾਲ ਜੋ ਪਿੰਡ ਕਪਿਆਲ ਵਿਖੇ ਵਰਕਸ਼ਾਪ ਕਰਦਾ ਸੀ ਜੋ ਹਾਲੇ ਕੁਆਰਾ ਸੀ। ਉਸਦੇ ਕੋਲ ਅਪਣੀ 9 ਵਿਘੇ ਜ਼ਮੀਨ ਸੀ ਤੇ ਕਰੀਬ 40 ਕਿਲੇ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀ ਕਰਦਾ ਸੀ।

ਗੁਰਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਪਈ ਬੇਮੌਸਮੀ ਤੇਜ਼ ਬਾਰਿਸ਼ ਕਾਰਨ ਆਪਣੀ ਫਸਲ ਦੇ ਹੋਏ ਨੁਕਸਾਨ ਕਾਰਨ ਉਸਦਾ ਲੜਕਾ ਦਲਬਾਰਾ ਸਿੰਘ ਇਨ੍ਹੀ ਦਿਨੀਂ ਮਾਨਸਿਕ ਪ੍ਰੇਸ਼ਾਨੀ ‘ਚੋਂ ਗੁਜ਼ਰ ਰਿਹਾ ਸੀ ਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸਨੇ ਬੁੱਧਵਾਰ ਦੀ ਰਾਤ ਆਪਣੀ ਵਰਕਸ਼ਾਪ ‘ਚ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨਲੀਲਾ ਖਤਮ ਲਈ। ਏ.ਐੱਸ.ਆਈ ਗਿਆਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ‘ਤੇ ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਲੈੰਦਿਆਂ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਸਬੰਧੀ 174 ਦੀ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਦੀ ਧਾਨਕ ਧਰਮਸ਼ਾਲਾ ਲਈ ਦਿੱਤੇ 5 ਲੱਖ ਰੁਪਏ

ਮਾਂ-ਪੁੱਤ ਨੇ ਪੰਚਾਇਤ ਮੈਂਬਰ ਦੇ ਪਤੀ ‘ਤੇ ਲਾਏ ਕੁੱਟ-ਮਾ+ਰ ਦੇ ਦੋਸ਼, ਪੜ੍ਹੋ ਕੀ ਹੈ ਮਾਮਲਾ ?