ਫਾਜ਼ਿਲਕਾ ਦੇ ਪਿੰਡ ਪਟੀ ਸਦੀਕ ਦੇ ਨੌਜਵਾਨ ਕਿਸਾਨ ਨੂੰ ਕੌਮੀ ਪੱਧਰ ‘ਤੇ ਮਿਲਿਆ ਸਨਮਾਨ

  • ਮੈਲੇਨਿਅਮ ਫਾਰਮਰ ਆਫ ਇੰਡੀਆ ਮੇਲੇ ਵਿਚ ਮਿਲਿਆ ਪੁਰਸਕਾਰ

ਅਬੋਹਰ, ਫਾਜ਼ਿਲਕਾ, 8 ਦਸੰਬਰ 2023 – ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਪਟੀ ਸਦੀਕ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੂੰ ਆਈਏਆਰਆਈ ਪੂਸਾ ਵਿਖੇ ਹੋਏ ਕ੍ਰਿਸੀ ਜਾਗਰਣ ਮੈਲੇਨਿਅਮ ਫਾਰਮਰ ਆਫ ਇੰਡੀਆ ਮੇਲੇ ਵਿਚ ਸਨਮਾਨਿਤ ਕੀਤਾ ਗਿਆ ਹੈ। ਐਮਏ ਅਤੇ ਬੀਐਡ ਕਰਕੇ ਆਪਣੇ ਵਿਰਸਾਤੀ ਖੇਤੀ ਕਿੱਤੇ ਨੂੰ ਸਮਰਪਿਤ ਹੋਏ ਇਸ ਨੌਜਵਾਨ ਨੂੰ ਇਸਤੋਂ ਪਹਿਲਾਂ ਪੀਏਯੂ ਅਤੇ ਪੰਜਾਬ ਸਰਕਾਰ ਵੱਲੋਂ ਵੀ ਰਾਜ ਪੁਰਸਕਾਰ ਮਿਲ ਚੁੱਕੇ ਹਨ। ਇਸ ਕਿਸਾਨ ਨੂੰ ਬਾਗਾਂ ਵਿਚ ਅੰਤਰ ਫਸਲਾਂ ਦੀ ਕਾਸਤ ਅਤੇ ਫਸਲੀ ਵਿਭਿੰਨਤਾ ਸ਼ੇ੍ਰਣੀ ਵਿਚ ਸਨਮਾਨਿਤ ਕੀਤਾ ਗਿਆ ਹੈ।

ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਨਰਮਾ, ਕਪਾਹ, ਸਰੋਂ, ਕਣਕ, ਗਵਾਰ, ਅਰਹਰ, ਛੋਲੇ, ਕਿਨੂੰ ਦੀ ਕਾਸਤ ਦੇ ਨਾਲ ਨਾਲ ਡੇਅਰੀ ਨੂੰ ਸਹਾਇਕ ਧੰਦੇ ਵਜੋਂ ਕਰਦਾ ਹੈ। ਉਹ ਆਖਦਾ ਹੈ ਕਿ ਉਸਨੇ ਪੜਾਈ ਕਰਕੇ ਵਿਦੇਸ਼ ਜਾਣ ਜਾਂ ਸਰਕਾਰੀ ਨੌਕਰੀ ਪਿੱਛੇ ਭੱਜਣ ਦੀ ਬਜਾਏ ਖੇਤੀ ਨੂੰ ਅਪਨਾ ਕੇ ਉੱਤਮ ਖੇਤੀ ਦੇ ਅਖਾਣ ਨੂੰ ਸੱਚ ਕੀਤਾ ਹੈ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਮੇਲੇ ਵਿਚ ਦੇਸ਼ ਭਰ ਦੇ ਕਿਸਾਨਾਂ ਵਿਚੋਂ ਉਸਦੀ ਚੋਣ ਹੋਣਾ ਨਾ ਕੇਵਲ ਉਸ ਲਈ ਸਗੋਂ ਉਸਦੇ ਜਿ਼ਲ੍ਹੇ ਲਈ ਵੀ ਮਾਣ ਦੀ ਗੱਲ ਹੈ। ਉਸਨੇ ਦੱਸਿਆ ਕਿ 6 ਦਸੰਬਰ ਤੋਂ ਸ਼ੁਰੂ ਹੋਏ ਇਸ ਮੇਲੇ ਵਿਚ ਇਹ ਟਰਾਫੀ ਤੇ ਸਰਟੀਫਿਕੇਟ ਦਿੱਤਾ ਗਿਆ।

ਕਿਸਾਨ ਨੇ ਦੱਸਿਆ ਕਿ ਹੁਣ ਉਹ ਪੰਜਾਬ ਦੇ ਬਾਗਬਾਨੀ ਮੰਤਰੀ ਸ੍ਰੀ ਚੇਤਨ ਸਿੰਘ ਜੋੜਾਮਾਜਰਾ ਦੀ ਪ੍ਰੇਰਣਾ ਨਾਲ ਪਾਣੀ ਦੀ ਬਚਤ ਲਈ ਖੇਤ ਵਿਚ ਪਾਣੀ ਭੰਡਾਰ ਕਰਨ ਲਈ ਡਿੱਗੀ ਵੀ ਬਣਾ ਰਿਹਾ ਹੈ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਹੁਭਾਂਤੀ ਖੇਤੀ ਕਰਕੇ ਕਿਸਾਨ ਆਪਣੀ ਆਮਦਨ ਵਧਾ ਸਕਦਾ ਹੈ। ਉਸਨੇ ਕਿਹਾ ਕਿ ਖੇਤੀ ਨੂੰ ਜਦ ਵਿਗਿਆਨਿਕ ਤਰੀਕੇ ਨਾਲ ਕੀਤਾ ਜਾਂਦਾ ਹੈ ਤਾਂ ਨਿਸਚੈ ਹੀ ਇਸ ਵਿਚ ਲਾਭ ਹੁੰਦਾ ਹੈ। ਇਸ ਲਈ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਸ ਪਿਤਾ ਪੁਰਖੀ ਕਿੱਤੇ ਨੂੰ ਖੁ਼ਸ਼ੀ ਖੁਸ਼ੀ ਅਪਨਾਉਣਾ ਚਾਹੀਦਾ ਹੈ ਅਤੇ ਵਿਦੇਸ਼ਾਂ ਵੱਲ ਨਹੀਂ ਭੱਜਣਾ ਚਾਹੀਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਨੇਡਾ ‘ਚ ਪੜ੍ਹਾਈ ਕਰਨ ਜਾ ਰਹੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਫੰਡਾਂ ‘ਚ ਕੀਤਾ ਵਾਧਾ

RSS ਮੁਖੀ ਮੋਹਨ ਭਾਗਵਤ ਨੇ ਬਿਆਸ ਵਿਖੇ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ