- ਗੰਭੀਰ ਹਾਲਤ ਦੇਖਦੇ ਹੋਏ ਅੰਮ੍ਰਿਤਸਰ ਕੀਤਾ ਰੈਫਰ
ਬਟਾਲਾ( ਗੁਰਦਾਸਪੁਰ), 22 ਸਤੰਬਰ 2024 – ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਸਿਟੀ ਰੋਡ ‘ਤੇ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਨੌਜਵਾਨ ਕੱਪੜੇ ਦੀ ਦੁਕਾਨ ਦੀ ਦੂਸਰੀ ਮੰਜਿਲ ਚੜ ਕੇ ਸਾਈਨ ਬੋਰਡ ਲਗਾ ਰਿਹਾ ਸੀ ਕਿ ਅਚਾਨਕ ਉਸਦਾ ਹੱਥ ਜੋ ਹੈ ਉਹ ਹਾਈ ਵੋਲਟੇਜ ਤਾਰਾਂ ਨੂੰ ਲੱਗਾ ਜਿਸ ਮਗਰੋਂ ਇਹ ਨੌਜਵਾਨ ਦੋ ਮੰਜਲੀ ਤੋਂ ਜ਼ਮੀਨ ਤੇ ਆ ਡਿੱਗਾ ਅਤੇ ਗੰਭੀਰ ਜਖਮੀ ਹੋ ਗਿਆ।
ਹਾਈ ਵੋਲਟੇਜ ਤਾਰਾਂ ਨਾਲ ਲੱਗਣ ਕਰਕੇ ਨੌਜਵਾਨ ਕਰੀਬ 50 ਫੀਸਦੀ ਤੱਕ ਝੁਲਸ ਗਿਆ, ਜਿਸ ਨੂੰ ਸਮੇਂ ਰਹਿੰਦੇ ਬਟਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਇਸ ਦਾ ਇਲਾਜ ਸ਼ੁਰੂ ਕੀਤਾ ਤੇ ਇਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਚਸ਼ਮਦੀਦ ਦੇ ਮੁਤਾਬਕ ਇਹ ਨੌਜਵਾਨ ਕੰਮ ਕਰ ਰਿਹਾ ਸੀ ਜਿਸ ਨੂੰ ਬਾਜ਼ਾਰ ਦੇ ਲੋਕਾਂ ਵੱਲੋਂ ਚੁੱਕ ਕੇ ਤੇ ਹਸਪਤਾਲ ਲਜਾਇਆ ਗਿਆ। ਦੁਕਾਨਦਾਰ ਮੁਤਾਬਕ ਉਹ ਅੰਦਰ ਸੀ ਤੇ ਬਾਹਰ ਜਦੋਂ ਰੌਲਾ ਪਿਆ ਉਸਨੇ ਬਾਹਰ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਜੋ ਵਿਅਕਤੀ ਉੱਪਰ ਕੰਮ ਕਰ ਰਿਹਾ ਸੀ ਉਹ ਜਮੀਨ ਤੇ ਆ ਡਿੱਗਾ ਹੈ ਜੋ ਵਿਅਕਤੀ ਜਖਮੀ ਹੋਇਆ ਹੈ ਉਸਦੇ ਸਾਥੀ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਇੱਥੇ ਬੋਰਡ ਲਗਾਉਣ ਆਏ ਸੀ ਤੇ ਕੰਮ ਤਕਰੀਬਨ ਖਤਮ ਹੋ ਗਿਆ ਸੀ ਪਰ ਇਸ ਨੌਜਵਾਨ ਦਾ ਹੱਥ ਜੋ ਹੈ ਉਹ ਹਾਈ ਵੋਲਟੇਜ ਤਾਰਾਂ ਨੂੰ ਲੱਗ ਗਿਆ, ਪਰ ਜਦੋਂ ਇਹ ਥੱਲੇ ਡਿੱਗਿਆ ਤਾ ਜਿਸ ਦੁਕਾਨ ਤੇ ਇੱਕ ਕੰਮ ਕਰ ਰਿਹਾ ਸੀ ਉਸਦੇ ਮਾਲਕ ਵੱਲੋਂ ਇਸ ਦੀ ਮਦਦ ਨਹੀਂ ਕੀਤੀ ਗਈ, ਬਾਜ਼ਾਰ ਦੇ ਲੋਕਾਂ ਨੇ ਚੁੱਕ ਕੇ ਇਸ ਨੂੰ ਹਸਪਤਾਲ ਲਿਆਂਦਾ ਜਿੱਥੋਂ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।