ਜਦੋਂ ਨਾਜਾਇਜ਼ ਸਬੰਧਾਂ ਦਾ ਖੁੱਲ੍ਹਿਆ ਭੇਤ ਤਾਂ ਨੌਜਵਾਨ ਨੇ ਕੀਤੀ ਖ਼ੁ+ਦ+ਕੁ+ਸ਼ੀ

ਬਰਨਾਲਾ, 7 ਮਾਰਚ 2023 – ਔਰਤ ਨਾਲ ਨਾਜਾਇਜ਼ ਸਬੰਧਾਂ ਦਾ ਖੁਲਾਸਾ ਹੋਣ ਤੋਂ ਬਾਅਦ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਔਰਤ, ਔਰਤ ਦੇ ਪਤੀ ਅਤੇ ਉਸ ਦੀ ਸੱਸ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਘਟਨਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਮਗੜ੍ਹ ਦੀ ਹੈ। ਥਾਣਾ ਟੱਲੇਵਾਲ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਬੇਅੰਤ ਸਿੰਘ (34) ਦੇ ਭਰਾ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਦੇ ਹੀ ਪਿੰਡ ਦੀ ਜਸਪ੍ਰੀਤ ਕੌਰ, ਉਸ ਦੇ ਪਤੀ ਮਨਪ੍ਰੀਤ ਸਿੰਘ ਅਤੇ ਉਸ ਦੀ ਸੱਸ ਰਾਣੀ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਬੇਅੰਤ ਸਿੰਘ ਦੇ ਜਸਪ੍ਰੀਤ ਕੌਰ ਨਾਲ ਸਬੰਧ ਸਨ।

ਇਸ ਗੱਲ ਦਾ ਪਤਾ ਜਸਪ੍ਰੀਤ ਦੇ ਪਤੀ ਮਨਪ੍ਰੀਤ ਅਤੇ ਉਸ ਦੀ ਸੱਸ ਰਾਣੀ ਕੌਰ ਨੂੰ ਲੱਗਾ। ਉਨ੍ਹਾਂ ਦੀਆਂ ਧਮਕੀਆਂ ਤੋਂ ਤੰਗ ਆ ਕੇ ਉਸ ਨੇ ਪਿੰਡ ਕੋਲੋਂ ਲੰਘਦੇ ਰਜਬਾਹੇ ਕੋਲ ਜਾ ਕੇ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਨੇ ਦੱਸਿਆ ਕਿ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਜਸਪ੍ਰੀਤ ਕੌਰ ਤੇ ਉਸ ਦੀ ਸੱਸ ਰਾਣੀ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਮਨਪ੍ਰੀਤ ਸਿੰਘ ਹਾਲੇ ਪੁਲੀਸ ਦੀ ਪਹੁੰਚ ਤੋਂ ਬਾਹਰ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਰਾਬੀ ਹਾਲਤ ‘ਚ ਟ੍ਰਿਪਲਿੰਗ ਕਰਦਾ ਵਿਅਕਤੀ ਪੁਲਿਸ ਨੇ ਰੋਕਿਆ ਤਾਂ ਕੀਤਾ ਹੰਗਾਮਾ, ਜਦੋਂ ਦਸਤਾਵੇਜ਼ ਮੰਗੇ ਫੇਰ ਪੈਸੇ ਮੰਗਣ ਦੇ ਲਾਏ ਦੋਸ਼

ਬਦਮਾਸ਼ਾਂ ਨੇ ਪਰਿਵਾਰ ‘ਤੇ ਤਲਵਾਰਾਂ ਨਾਲ ਕੀਤਾ ਹਮਲਾ: ਮਾਂ-ਪੁੱਤ ਜ਼ਖਮੀ