ਨੌਜਵਾਨ ਨੇ ਪ੍ਰੇਮਿਕਾ ਨਾਲ ਲੜ ਉਸ ਦੇ ਘਰ ਦੇ ਬਾਹਰ ਹੀ ਕੀਤੀ ਖੁ+ਦਕੁ+ਸ਼ੀ

  • ਵਿਆਹੁਤਾ ਨੂੰ ਮਿਲਣ ਆਇਆ ਸੀ ਪ੍ਰੇਮੀ, ਝਗੜੇ ਤੋਂ ਬਾਅਦ ਘਰੋਂ ਬਾਹਰ ਆਉਂਦਿਆਂ ਹੀ ਨਿਗਲ ਲਿਆ ਜ਼ਹਿਰ

ਮੋਗਾ, 14 ਅਪ੍ਰੈਲ 2023 – ਮੋਗਾ ‘ਚ ਪ੍ਰੇਮਿਕਾ ਵੱਲੋਂ ਪ੍ਰੇਮੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮੀ ਉਸ ਨੂੰ ਮਿਲਣ ਲਈ ਆਪਣੀ ਪ੍ਰੇਮਿਕਾ ਦੇ ਘਰ ਪਹੁੰਚਿਆ ਸੀ। ਇਸ ਦੌਰਾਨ ਪ੍ਰੇਮਿਕਾ ਨੇ ਉਸ ‘ਤੇ ਕਿਸੇ ਗੱਲ ਦਾ ਦਬਾਅ ਪਾਇਆ। ਜਿਸ ਕਾਰਨ ਪ੍ਰੇਮੀ ਨੇ ਪ੍ਰੇਮਿਕਾ ਦੇ ਘਰ ਦੇ ਬਾਹਰ ਹੀ ਕੀਟਨਾਸ਼ਕ ਨਿਗਲ ਲਿਆ। ਕੁਝ ਹੀ ਸਮੇਂ ‘ਚ ਉਹ ਮੌਤ ਦੇ ਮੂੰਹ ਵਿੱਚ ਚਲਾ ਗਿਆ। ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਪ੍ਰੇਮਿਕਾ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ।

ਮਾਮਲਾ ਥਾਣਾ ਬਾਘਾਪੁਰਾਣਾ ਦਾ ਹੈ। ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਨਗਰ ਨਿਵਾਸੀ ਵਰਿੰਦਰ ਕੁਮਾਰ ਦੇ ਪਿੰਡ ਮਾੜੀ ਮੁਸਤਫਾ ਦੀ ਰਹਿਣ ਵਾਲੀ ਵਿਆਹੁਤਾ ਰਮਨਦੀਪ ਕੌਰ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਰਮਨਦੀਪ ਕੌਰ ਆਪਣੇ ਪ੍ਰੇਮੀ ਨੂੰ ਬਲੈਕਮੇਲ ਕਰਨ ਲੱਗੀ। ਬੁੱਧਵਾਰ ਨੂੰ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਗਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਪ੍ਰੇਮਿਕਾ ਨੇ ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਤਾਂ ਦੋਵਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਨੌਜਵਾਨ ਵਰਿੰਦਰ ਕੁਮਾਰ ਨੇ ਪ੍ਰੇਮਿਕਾ ਦੇ ਘਰ ਦੇ ਬਾਹਰ ਹੀ ਕੀਟਨਾਸ਼ਕ ਦਵਾਈ ਨਿਗਲ ਲਈ। ਕੁਝ ਕਦਮ ਤੁਰਨ ਤੋਂ ਬਾਅਦ ਉਹ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮ੍ਰਿਤਕ ਨੌਜਵਾਨ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨਾਂ ‘ਤੇ ਰਮਨਦੀਪ ਕੌਰ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲਿਸ ਮੁਲਾਜ਼ਮ ਨੇ ਜਦੋਂ ਕਾਰ ਡਰਾਈਵਰ ਨੂੰ ਰੋਕਿਆ ਤਾਂ ਬੋਨਟ ‘ਤੇ ਘਸੀਟਿਆ, ਫੇਰ ਕੱਟ ਮਾਰ ਕੇ ਹੇਠਾਂ ਸੁੱਟਿਆ

ਆਬਕਾਰੀ ਵਿਭਾਗ ਵੱਲੋਂ ਬੀਅਰ ਦੀਆਂ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕੀਮਤਾਂ ਤੈਅ