ਤਰਨਤਾਰਨ, 27 ਮਈ 2025 – ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਦੇ ਵਸਨੀਕ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੀਡੀਆਂ ਸਾਹਮਣੇ ਬੋਲਦੇ ਹੋਏ ਮਿਤਰਕ ਨੌਜਵਾਨ ਪਿਤਾ ਕਾਬਲ ਸਿੰਘ ਅਤੇ ਹੋਰ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਮਿੰਟੂ ਉਮਰ ਤਕਰੀਬਨ 32 ਸਾਲ ਜੋ ਨਸ਼ੇ ਦੀ ਦਲਦਲ ਵਿੱਚ ਫਸਿਆ ਸੀ ਜਿਸ ਨੂੰ ਅਸੀਂ ਵਾਰ ਵਾਰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ ਪਰ ਬੀਤੀ ਰਾਤ ਪਤਾ ਨਹੀਂ ਇਸ ਨੇ ਕਿਥੋਂ ਨਸ਼ਾ ਲੈਕੇ ਕੀਤਾ ਜਿਸ ਨਾਲ ਇਸ ਦੀ ਘਰ ਵਿੱਚ ਹੀ ਮੌਤ ਹੋ ਗਈ।
ਪਰਿਵਾਰ ਮੈਬਰਾਂ ਨੇ ਸਰਕਾਰ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸਰਕਾਰ ਲੋਕਾਂ ਨੂੰ ਝੂਠ ਬੋਲ ਰਹੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸਾਂ ਖਤਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਨਸ਼ਾ ਸਰੇਆਮ ਵਿੱਕ ਰਿਹਾ ਜਿਸ ਨਾਲ ਹਰ ਰੋਜ਼ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਪਰਿਵਾਰ ਮੈਬਰਾਂ ਨੇ ਦੱਸਿਆ ਕਿ ਪੁਲਿਸ ਠਾਣੇ ਜਾਂ ਕੋਈ ਵੀ ਜੇਲ੍ਹ ਹੋਵੇ ਨਸ਼ਾ ਤਾਂ ਉਥੇ ਵੀ ਮਿਲ ਰਿਹਾ।
ਨਸ਼ਾ ਬੰਦ ਕਰਨ ਵਾਲੀ ਗੱਲ ਬਿਲਕੁਲ ਝੂਠ ਸਾਬਤ ਹੋ ਰਹੀ ਹੈ। ਪਰਿਵਾਰ ਮੈਬਰਾਂ ਨੇ ਕਿਹਾ ਕਿ ਸਰਕਾਰ ਨੂੰ ਸਖਤੀ ਨਾਲ ਵੱਡੇ ਵੱਡੇ ਪੱਥਰ ਦੇ ਨਸਾਂ ਤਸਕਰਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਹੋਰ ਨੌਜਵਾਨ ਦੀ ਉਵਰਡੋਜ ਨਾਲ ਮੌਤ ਨਾ ਹੋਵੇ।

