ਖੇਤ ‘ਚ ਕਣਕ ਦੀ ਨਾੜ ਨੂੰ ਲਾਈ ਅੱਗ ਦੀ ਭੇਟ ਚੜ੍ਹਿਆ ਸੜਕ ’ਤੇ ਮੋਟਰਸਾਈਕਲ ਉੱਤੇ ਜਾਂਦਾ ਨੌਜਵਾਨ

ਬੇਗੋਵਾਲ, 5 ਮਈ 2024 – ਖੇਤਾਂ ਵਿੱਚ ਲਾਈ ਗਈ ਅੱਗ ਕਾਰਨ ਸੜਕ ਉਤੇ ਜਾ ਰਹੇ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਖੇਤ ਵਿੱਚ ਬੀਤੀ ਦੁਪਹਿਰ ਪਿੰਡ ਭਦਾਸ ਦੇ ਨੇੜੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਈ ਸੀ। ਇਸ ਦੌਰਾਨ ਮੋਟਰਸਾਈਕਲ ਉਤੇ ਜਾ ਰਹੇ ਰਾਹਗੀਰ ਨੌਜਵਾਨ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਜਦੋਂ ਨੌਜਵਾਨ ਸੜਕ ਉਤੇ ਜਾ ਰਿਹਾ ਸੀ ਤਾਂ ਧੂਏਂ ਕਾਰਨ ਉਹ ਖੇਤ ਵਿੱਚ ਜਾ ਡਿੱਗਿਆ ਤੇ ਬੁਰੀ ਤਰ੍ਹਾਂ ਝੁਲਸਿਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਵਿੰਦਰ ਸਿੰਘ ਵਾਸੀ ਵਾਰਡ ਨੰਬਰ 3 ਬੇਗੋਵਾਲ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਮ੍ਰਿਤਕ ਨੌਜਵਾਨ ਬੇਗੋਵਾਲ-ਭੁਲੱਥ ਉਤੇ ਜਾ ਰਿਹਾ ਸੀ ਤਾਂ ਪਿੰਡ ਭਦਾਸ ਤੋਂ ਅੱਗੇ ਨਾੜ ਨੂੰ ਅੱਗ ਲਗਾਈ ਹੋਈ ਸੀ। ਇਸ ਦੌਰਾਨ ਸੜਕ ਲੰਘਣਾ ਮੁਸ਼ਕਿਲ ਹੋ ਗਿਆ ਤੇ ਖੇਤ ਵਿੱਚ ਜਾ ਡਿੱਗਿਆ।

ਇਸ ਘਟਨਾ ਦਾ ਪਤਾ ਚਲਦਿਆਂ ਹੀ ਐਸ ਐਚ ਓ ਬੇਗੋਵਾਲ ਪੁਲਿਸ ਸਮੇਤ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿੱਥੋਂ ਸ਼ੁਰੂ ਹੋਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੇਅਦਬੀ ਦੇ ਦੋਸ਼ੀ ਦੀ ਸੰਗਤ ਵੱਲੋਂ ਕੁੱਟ-ਕੁੱਟ ਕੇ ਹੱਤਿਆ, ਵੀਡੀਓ ਆਇਆ ਸਾਹਮਣੇ

IPL ‘ਚ ਬੈਂਗਲੁਰੂ ਦੀ ਲਗਾਤਾਰ ਤੀਜੀ ਜਿੱਤ: ਗੁਜਰਾਤ ਨੂੰ 4 ਵਿਕਟਾਂ ਨਾਲ ਹਰਾਇਆ