ਨੌਜਵਾਨ ਪੁੱਤ ਇਕ ਮਹੀਨੇ ਤੋਂ ਲਾਪਤਾ: ਪਿਤਾ ਲੱਭ-ਲੱਭ ਥੱਕਿਆ, ਸਰਕਾਰ ਨੂੰ ਕੀਤੀ ਅਪੀਲ

ਫਾਜ਼ਿਲਕਾ, 23 ਜੂਨ 2023 – ਫਾਜ਼ਿਲਕਾ ਜ਼ਿਲ੍ਹੇ ਦਾ ਇੱਕ ਨੌਜਵਾਨ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਹੈ। ਪਰਿਵਾਰ ਨੇ ਉਸ ਦੀ ਸ਼ਹਿਰ, ਜ਼ਿਲ੍ਹੇ ਅਤੇ ਪੰਜਾਬ ਦੇ ਕੋਨੇ-ਕੋਨੇ ਵਿਚ ਭਾਲ ਕਰ ਚੁੱਕਿਆ ਹੈ, ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਵੀ ਦੇ ਦਿੱਤੀ ਗਈ ਹੈ। ਹੁਣ ਲਾਚਾਰ ਪਿਤਾ ਨੇ ਸਰਕਾਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਪੁਲਿਸ ਪ੍ਰਸ਼ਾਸਨ ਤੋਂ ਲੜਕੇ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ।

ਜਾਣਕਾਰੀ ਦਿੰਦਿਆਂ ਜੰਗੀਰ ਸਿੰਘ ਵਾਸੀ ਕੋਠੇ ਉਰਫ ਲੁਕਮਾਨਪੁਰਾ ਨੇ ਦੱਸਿਆ ਕਿ ਉਸ ਦਾ 25 ਸਾਲਾ ਲੜਕਾ ਸੁਖਜਿੰਦਰ ਸਿੰਘ ਫਿਰੋਜ਼ਪੁਰ ਰੋਡ ਪਿੰਡ ਜੱਟਾਂਵਾਲੀ ਅੱਡਾ ਨੇੜੇ ਸਾਈਕਲ ਰਿਪੇਅਰ ਦਾ ਕੰਮ ਕਰਦਾ ਸੀ। ਬੀਤੀ 20 ਮਈ ਨੂੰ ਸੁਖਜਿੰਦਰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 10 ਵਜੇ ਆਪਣਾ ਮੋਟਰਸਾਈਕਲ ਹੀਰੋ ਐਚਐਫ ਡੀਲਕਸ ਨੰਬਰ ਪੀਬੀ05-6581 ਲੈ ਕੇ ਦੁਕਾਨ ’ਤੇ ਗਿਆ ਸੀ। ਉਹ ਰਾਤ 9 ਵਜੇ ਵਾਪਸ ਆ ਜਾਂਦਾ ਸੀ।

ਜੰਗੀਰ ਅਨੁਸਾਰ ਉਹ 20 ਮਈ ਦੀ ਰਾਤ ਨੂੰ ਘਰ ਨਹੀਂ ਪਰਤਿਆ। ਜਦੋਂ ਉਸ ਦੇ ਮੋਬਾਈਲ ਨੰਬਰ 84371-61419, 89682-14600 ‘ਤੇ ਕਾਲ ਕੀਤੀ ਤਾਂ ਦੋਵੇਂ ਸਵਿੱਚ ਆਫ਼ ਪਾਏ ਗਏ। ਉਹ ਅੱਜ ਤੱਕ ਲੜਕੇ ਦੀ ਭਾਲ ਕਰ ਰਿਹਾ ਹੈ, ਪਰ ਕੋਈ ਸੁਰਾਗ ਨਹੀਂ ਮਿਲਿਆ। ਦੁਕਾਨਦਾਰ ਨੂੰ ਵੀ ਉਸ ਦਾ ਕੋਈ ਪਤਾ ਨਹੀਂ। ਜੰਗੀਰ ਅਨੁਸਾਰ ਥੱਕ ਹਾਰ ਕੇ ਹੀ ਉਸ ਨੇ ਸਰਕਾਰ ਨੂੰ ਸੁਖਜਿੰਦਰ ਦੀ ਭਾਲ ਵਿਚ ਮਦਦ ਕਰਨ ਦੀ ਅਪੀਲ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ਵਿਖੇ ਫਲਿੱਪਕਾਰਟ ਦੇ ਦਫ਼ਤਰ ‘ਚ ਲੱਖਾਂ ਦੀ ਲੁੱਟ

ਸੜਕ ਕਿਨਾਰੇ ਖੜ੍ਹੇ ਪੈਂਚਰ ਕੈਂਟਰ ਨੂੰ ਪਿੱਛੇ ਤੋਂ ਆ ਰਹੇ ਵਾਹਨ ਨੇ ਮਾਰੀ ਟੱਕਰ, ਟਾਇਰ ਬਦਲ ਰਹੇ 2 ਡਰਾਈਵਰਾਂ ਦੀ ਮੌ+ਤ