ਬਠਿੰਡਾ, 22 ਮਾਰਚ 2023: ਬਠਿੰਡਾ ਜ਼ਿਲ੍ਹੇ ਦੇ ਥਾਣਾ ਨੇਹੀਆਂ ਵਾਲਾ ਅਧੀਨ ਆਉਂਦੇ ਪਿੰਡ ਕੋਠੇ ਨਾਥੀਆਣਾ-ਸਿਵੀਆ ਰੋਡ ਸਥਿਤ ਬੁੱਢਾ ਦਲ ਨਾਲ ਸਬੰਧਤ ਗੁਰਦੁਆਰਾ ਭਾਈ ਜੀਤਾਸਰ ਸਾਹਿਬ ਦੇ ਇੱਕ ਬਜ਼ੁਰਗ ਸੇਵਾਦਾਰ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਸਿੱਖ ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਨਿਹੰਗ ਸਿੰਘ ਸੁਖਦੇਵ ਸਿੰਘ ਸੁੱਖਾ ਪੁੱਤਰ ਰਾਮਜੀ ਸਿੰਘ ਵਾਸੀ ਪਿੰਡ ਸਿਵੀਆ ਵਜੋਂ ਹੋਈ ਹੈ।
ਗੁਰਦੁਆਰੇ ਦੇ ਮੁਖੀ ਭਾਈ ਬਲਦੇਵ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਗੁਰਦੁਆਰੇ ਵਿੱਚ ਰਹਿ ਰਿਹਾ ਸੀ। ਬੀਤੇ ਐਤਵਾਰ ਜਦੋਂ ਉਹ ਪਿੰਡ ਕੋਠੇ ਨਾਥੀਆਣਾ ਗਜਾ ਕਰਨ ਗਿਆ ਤਾਂ ਪਿੰਡ ਦੇ ਵਸਨੀਕ ਮਨਪ੍ਰੀਤ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ, ਜਿਸ ਮਗਰੋਂ ਵਾਪਸੀ ਵੇਲੇ ਉਸ ਦਾ ਕਤਲ ਕਰ ਦਿੱਤਾ। ਥਾਣਾ ਨੇਹੀਆ ਵਾਲਾ ਦੇ ਮੁਖੀ ਨੇ ਦੱਸਿਆ ਕਿ ਇਸ ਮਾਮਲੇ ’ਚ ਮਨਪ੍ਰੀਤ ਸਿੰਘ ਉਰਫ਼ ਬੋਘੜੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।