- ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਨਹੀਂ ਕੀਤੀ ਕਾਰਵਾਈ
ਗੁਰਦਾਸਪੁਰ 18 ਫਰਵਰੀ 2024 – ਸੰਯੁਕਤ ਕ੍ਰਾਂਤੀਕਾਰੀ ਸੈਨਾ ਦੇ ਪੰਜਾਬ ਪ੍ਰਦੇਸ਼ ਪ੍ਰਭਾਰੀ ਰਾਜਾ ਸਿੰਘ ਤੇ ਕੁਝ ਸ਼ਰਾਰਤੀ ਅਨਸਰ ਹਮਲਾ ਕੀਤਾ ਗਿਆ ਜੇ ਅਸੀਂ ਸ਼ਿਕਾਇਤ ਥਾਣਾ ਸਿਟੀ ਗੁਰਦਾਸਪੁਰ ਵਿੱਚ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਾਣਕਾਰੀ ਦਿੰਦਿਆਂ ਰਾਜਾ ਸਿੰਘ ਨੇ ਦੱਸਿਆ ਕਿ ਉਸਦੀ ਕਰਿਆਨੇ ਦੀ ਦੁਕਾਨ ਗੋਬਿੰਦ ਨਗਰ ਵਿਖੇ ਹੈ ਜਿੱਥੇ ਬੀਤੇ ਦਿਨੀ ਉਸਦੀ ਪਤਨੀ ਬੈਠੀ ਸੀ ਕਿ ਕੁਝ ਨੌਜਵਾਨਾਂ ਵੱਲੋਂ ਦੁਕਾਨ ਤੇ ਆ ਕੇ ਉਸ ਦੀ ਪਤਨੀ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਗਈ।
ਉਸ ਵਕਤ ਰਾਜਾ ਸਿੰਘ ਆਪਣੀ ਦੁਕਾਨ ਤੇ ਨਹੀਂ ਸੀ ਰਾਜਾ ਸਿੰਘ ਦੀ ਪਤਨੀ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਪਰ ਫਿਰ ਸ਼ਰਾਰਤੀ ਅਨਸਰ ਨਹੀਂ ਮੰਨੇ ਤਾਂ ਇੰਨੇ ਨੂੰ ਰਾਜਾ ਸਿੰਘ ਆਪਣੇ ਕਰਿਆਨੇ ਦੇ ਦੁਕਾਨ ਤੇ ਆ ਗਿਆ ਤਾਂ ਉਸ ਨੇ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨਾਂ ਨੇ ਰਾਜਾ ਸਿੰਘ ਉੱਪਰ ਤੇ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ।
ਰਾਜਾ ਸਿੰਘ ਅਨੁਸਾਰ ਉਹ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਉਣ ਲਈ ਨੇੜੇ ਦੇ ਇੱਕ ਘਰ ਵਿੱਚ ਵੜ ਗਿਆ ਪਰ ਹਮਲਾਵਰ ਉਥੇ ਵੀ ਜਾ ਪਹੁੰਚੇ ਤੇ ਰਾਜਾ ਸਿੰਘ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਰਾਜਾ ਸਿੰਘ ਅਨੁਸਾਰ ਹਮਲਾਵਰ ਨੌਜਵਾਨ ਨੇ ਨਸ਼ੇ ਦੀ ਹਾਲਤ ਵਿੱਚ ਸਨ। ਉਸ ਦੀ ਪਤਨੀ ਨੇ ਹੋਰ ਰਾਹ ਜਾਂਦੇ ਵਿਅਕਤੀਆਂ ਦੀ ਸਹਾਇਤਾ ਨਾਲ ਉਸ ਦੀ ਜਾਨ ਬਚਾਈ ਅਤੇ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ। ਜਿੱਥੇ ਡਾਕਟਰ ਨੇ ਉਸ ਦਾ ਮੈਡੀਕਲ ਕੀਤਾ ਅਤੇ ਉਸ ਦਾ ਇਲਾਜ ਵੀ ਕੀਤਾ।
ਰਾਜਾ ਸਿੰਘ ਨੇ ਦੱਸਿਆ ਕਿ ਸਾਰੀ ਘਟਨਾ ਦੀ ਸੀਸੀ ਟੀਵੀ ਫੁਟੇਜ ਅਤੇ ਹੋਰ ਵੀਡੀਓਜ ਉਚ ਅਫਸਰਾਂ ਦੇ ਨਾਲ ਨਾਲ ਥਾਣਾ ਸਿਟੀ ਦੇ ਮੁੱਖੀ ਨੂੰ ਵੀ ਦੇ ਦਿੱਤੀ ਗਈ ਹੈ ਪਰ ਅਜੇ ਤੱਕ ਉਹਨਾਂ ਦੋਸ਼ੀਆਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਇਸ ਸਬੰਧੀ ਰਾਜਾ ਸਿੰਘ ਜਾਂ ਉਸ ਦੀ ਪਤਨੀ ਦੇ ਬਿਆਨ ਕਲਮਬੰਦ ਕੀਤੇ ਗਏ ! ਪੀੜਤ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉੱਤਕ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ।
ਇਸ ਸਬੰਧੀ ਸੰਯੁਕਤ ਕ੍ਰਾਂਤੀਕਾਰੀ ਸੈਨਾ ਦੇ ਸੰਸਥਾਪਕ ਅਤੇ ਕੌਮੀ ਪ੍ਰਧਾਨ ਅਮਰ ਨਾਥ ਕੁੰਡਲ ਨੇ ਕਿਹਾ ਕਿ ਜੇਕਰ ਉਹਨਾਂ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਜ਼ਿਲਾ ਪ੍ਰਸ਼ਾਸਨ ਦੇ ਖਿਲਾਫ ਕੀਤਾ ਜਾਵੇਗਾ।