ਮੋਹਾਲੀ ‘ਚ ਨੌਜਵਾਨ ਨੇ ਪਰਿਵਾਰ ਦੇ 3 ਜੀਆਂ ਨੂੰ ਕੁਚਲਿਆ: ਭਰਾ ਦੀ ਮੌਤ, ਮਾਂ-ਚਾਚੇ ਦੀ ਹਾਲਤ ਗੰਭੀਰ

ਮੋਹਾਲੀ, 2 ਫਰਵਰੀ 2023 – ਮੋਹਾਲੀ ‘ਚ ਇਕ ਨੌਜਵਾਨ ਨੇ ਗੁੱਸੇ ‘ਚ ਆ ਕੇ ਪਰਿਵਾਰ ਦੇ ਤਿੰਨ ਮੈਂਬਰਾਂ ‘ਤੇ ਕਾਰ ਚੜ੍ਹਾ ਦਿੱਤੀ। ਜਿਸ ਵਿੱਚ ਮੁਲਜ਼ਮ ਦੇ ਚਚੇਰੇ ਭਰਾ ਰਣਜੀਤ ਸਿੰਘ (40) ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਮਾਂ ਅਤੇ ਚਾਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਘਟਨਾ ਦਾ ਦੋਸ਼ੀ ਨੌਜਵਾਨ ਫਰਾਰ ਹੈ। ਉਸ ਦੀ ਪਛਾਣ ਦੇਵੇਂਦਰ (27) ਵਾਸੀ ਪਿੰਡ ਮਨੌਲੀ ਵਜੋਂ ਹੋਈ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।

ਪਿੰਡ ਮਨੌਲੀ ਵਾਸੀ ਬਲਜੀਤ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਪਰਿਵਾਰ ਸਾਂਝਾ ਰਹਿੰਦਾ ਹੈ। ਮੰਗਲਵਾਰ ਨੂੰ ਚਾਚੇ ਦੇ ਬੇਟੇ ਦਵਿੰਦਰ ਨਾਲ ਪਰਿਵਾਰ ‘ਚ ਲੜਾਈ ਹੋ ਗਈ। ਉਹ ਗੁੱਸੇ ‘ਚ ਆ ਗਿਆ ਅਤੇ ਆਪਣੀ ਰੇਂਜ ਰੋਵਰ ਕਾਰ ਲੈ ਕੇ ਘਰੋਂ ਨਿਕਲਣ ਲੱਗਾ। ਇਹ ਦੇਖ ਕੇ ਉਸ ਦੇ ਭਰਾ ਰਣਜੀਤ ਸਿੰਘ, ਚਾਚਾ ਜਰਨੈਲ ਸਿੰਘ, ਦਵਿੰਦਰ ਦੀ ਮਾਂ ਮਨਜੀਤ ਕੌਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਡਰਾਉਣ ਲਈ ਤੇਜ਼ ਰਫਤਾਰ ਨਾਲ ਕਾਰ ਉਨ੍ਹਾਂ ਵੱਲ ਮੋੜ ਦਿੱਤੀ।

ਇਸ ਕਾਰਨ ਤਿੰਨੋਂ ਆਪਸ ਵਿੱਚ ਟਕਰਾ ਗਏ ਅਤੇ ਜ਼ਮੀਨ ‘ਤੇ ਡਿੱਗ ਪਏ। ਤਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ’ਤੇ ਉਸ ਨੂੰ ਮੁਹਾਲੀ ਦੇ ਫੇਜ਼-8 ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਰਣਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਂਦਰੀ ਬਜਟ ‘ਤੇ ਪੰਜਾਬ ਦੇ ਕਿਸਾਨ ਭੜਕੇ: ਕਿਹਾ- ਸਰਕਾਰ ਦਿੱਲੀ ਮੋਰਚੇ ਦਾ ਲੈ ਰਹੀ ਹੈ ਬਦਲਾ, ਸਾੜੇ PM ਦੇ ਪੁਤਲੇ

ਪੰਜਾਬ ਦੇ IPS ਅਫਸਰ ਖ਼ਿਲਾਫ਼ CBI ਨੇ ਸ਼ੁਰੂ ਕੀਤੀ ਜਾਂਚ: ਪੜ੍ਹੋ ਕੀ ਹੈ ਮਾਮਲਾ