ਪਾਕਿਸਤਾਨੀ ਸਮਗਲਰ ਨਾਲ ਸਬੰਧ ਰੱਖਣ ਵਾਲਾ ਇੱਕ ਨੌਜਵਾਨ ਹੈਰੋਇਨ ਸਮੇਤ ਗ੍ਰਿਫਤਾਰ

  • ਇੱਕ ਹੋਰ ਨਾਮਜ਼ਦ

ਗੁਰਦਾਸਪੁਰ, 5 ਜਨਵਰੀ 2025 – ਪਾਕਿਸਤਾਨੀ ਤਸਕਰਾਂ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਾਉਣ ਵਾਲੇ ਇੱਕ ਨੌਜਵਾਨ ਨੂੰ ਗੁਰਦਾਸਪੁਰ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਨਾਲ ਕਾਬੂ ਕੀਤਾ ਹੈ, ਜਦਕਿ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਜਿਸ ਦੇ ਸਬੰਧ ਸਿੱਧੇ-ਸਿੱਧੇ ਪਾਕਿਸਤਾਨੀ ਸਮਗਲਰ ਨਾਲ ਹਨ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸਿਆ ਗਿਆ ਹੈ ਕਿ ਇਹ ਦੋਵੇ ਮੋਬਾਈਲ ਰਾਹੀਂ ਪਾਕਿਸਤਾਨ ਗੱਲ ਕਰਕੇ ਹੈਰੋਇਨ ਦੀ ਖੇਪ ਮੰਗਾਉਂਦੇ ਸਨ ਅਤੇ ਇਹਨਾਂ ਦੇ ਸਬੰਧ ਪਾਕਿਸਤਾਨ ਦੇ ਨਾਮੀ ਤਸਕਰ ਸਿਕੰਦਰ ਨਾਲ ਦੱਸੇ ਜਾ ਰਹੇ ਹਨ। ਗ੍ਰਿਫਤਾਰ ਕੀਤੇ ਗਏ ਨੌਜਵਾਨ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਡੀਐਸਪੀ ਅਮੋਲਕ ਸਿੰਘ ਨੇ ਦੱਸਿਆ ਕਿ ਕਲਾਨੌਰ ਥਾਣੇ ਦੇ ਪੁਲਿਸ ਅਧਿਕਾਰੀ ਵੱਲੋਂ ਪਿੰਡ ਚੰਡੂ ਵੱਡਾਲਾ ਦੇ ਰਹਿਣ ਵਾਲੇ ਨੌਜਵਾਨ ਜੋਬਨਪ੍ਰੀਤ ਸਿੰਘ ਨੂੰ ਗਸ਼ਤ ਦੌਰਾਨ ਕਾਬੂ ਕੀਤਾ, ਜਿਸ ਕੋਲੋਂ ਦੋ ਪੈਕਟ ਹੈਰੋਇਨ ਦੇ ਬਰਾਮਦ ਹੋਏ ਜਿਨਾਂ ਦਾ ਕੁੱਲ ਵਜ਼ਨ ਇੱਕ ਕਿੱਲੋ ਦੇ ਬਰਾਬਰ ਹੈ। ਨੌਜਵਾਨ ਤੋਂ ਪੁੱਛਗਿੱਛ ਤੋਂ ਬਾਅਦ ਮਾਮਲੇ ਵਿੱਚ ਇੱਕ ਹੋਰ ਨਵਜੋਤ ਸਿੰਘ ਨਾਮ ਦੇ ਨੌਜਵਾਨ ਨੂੰ ਵੀ ਨਾਮਜਦ ਕੀਤਾ ਗਿਆ ਹੈ। ਇਹਨਾਂ ਦੋਵਾਂ ਦੇ ਸੰਪਰਕ ਪਾਕਿਸਤਾਨ ਦੇ ਨਾਮੀ ਸਮਗਲਰ ਸਿਕੰਦਰ ਨਾਲ ਹਨ ਅਤੇ ਇਹ ਖੇਪ ਇਹਨਾਂ ਨੇ ਇਸ ਕੋਲੋਂ ਹੀ ਮੰਗਾਈ ਸੀ। ਦੂਸਰੇ ਨੌਜਵਾਨ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗਾਜ਼ਾ ‘ਚ ਇਜ਼ਰਾਇਲ ਦੀ ਏਅਰ ਸਟ੍ਰਾਈਕ, IDF ਦੇ ਹਮਲੇ ‘ਚ 70 ਫਲਸਤੀਨੀਆਂ ਦੀ ਮੌਤ

ਤਿੰਨ ਦਿਨ ਪਹਿਲਾਂ ਲੜਕੇ ਨੇ ਕੀਤਾ ਵਿਆਹ ਤੋਂ ਇਨਕਾਰ: ਯੂਪੀ ਤੋਂ ਅੰਮ੍ਰਿਤਸਰ ਪਹੁੰਚੀ ਲੜਕੀ