ਨੌਜਵਾਨ ਪੁੱਤ ਪਿਛਲੇ ਦੱਸ ਮਹੀਨੇ ਤੋਂ ਲਾਪਤਾ, ਬਜ਼ੁਰਗ ਮਾਪੇ ਲੱਭਣ ਲਈ ਖਾ ਰਹੇ ਦਰ-ਦਰ ਦੀਆਂ ਠੋਕਰਾਂ

ਖਡੂਰ ਸਾਹਿਬ, 16 ਅਪ੍ਰੈਲ 2023 – ਖਡੂਰ ਸਾਹਿਬ ਦੇ ਵਸਨੀਕ ਦਿਲਬਾਗ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਨੇ ਦੁਖੀ ਮਨ ਨਾਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਜਵਾਨ ਪੁੱਤਰ ਜਿਸ ਦੀ ਉਮਰ ਲਗਭਗ 25 ਸਾਲ ਜਿਸ ਦਾ ਨਾਮ ਜੱਗਪ੍ਰੀਤ ਸਿੰਘ ਹੈ। ਜੋ ਕੇ ਘਰੋਂ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਗਿਆ ਸੀ। ਪਰ ਬਾਅਦ ਵਿੱਚ ਘਰੇ ਵਾਪਸ ਨਹੀਂ ਪਰਤਿਆ।

ਇਸ ਮੌਕੇ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਸਾਕ-ਸਬੰਧੀਆਂ ਦੇ ਵੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ। ਪਰ ਉਹਨਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਦਿਮਾਗੀ ਤੌਰ ਤੇ ਵੀ ਕਮਜ਼ੋਰ ਹੈ। ਉਹਨਾਂ ਵੱਲੋਂ ਥਾਣਾ ਗੋਇੰਦਵਾਲ ਸਾਹਿਬ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਪਰ ਉਨ੍ਹਾਂ ਦੇ ਲੜਕੇ ਦਾ ਹਾਲੇ ਤੱਕ ਕੋਈ ਵੀ ਪਤਾ ਨਹੀਂ ਲੱਗਾ।

ਇਸ ਮੌਕੇ ਪਰਿਵਾਰਕ ਮੈਂਬਰਾਂ ਬੇਨਤੀ ਕਰਦਿਆਂ ਕਿਹਾ ਜੇਕਰ ਕਿਸੇ ਨੂੰ ਉਨ੍ਹਾਂ ਦੇ ਲੜਕੇ ਦਾ ਕੋਈ ਪਤਾ ਲੱਗੇ ਤਾਂ ਇਸ ਨੰਬਰ ਤੇ ਜ਼ਰੂਰ ਸੰਪਰਕ ਕੀਤਾ ਜਾਵੇ 76578 29873 94644-36450 ਅਤੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦੇਣ। ਪਰਿਵਾਰਕ ਮੈਂਬਰਾਂ ਕਿਹਾ ਕਿ ਇਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਬਣਦਾ ਇਨਾਮ ਦਿੱਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਰ ਬੇਕਾਬੂ ਹੋ ਕੇ ਨਹਿਰ ਚ ਜਾ ਡਿੱਗੀ ਸੀ, ਤਿੰਨ ਦੋਸਤਾਂ ਚੋਂ ਇੱਕ ਦੀ ਲਾ+ਸ਼ ਬਰਾਮਦ

BSF ਨੇ ਗਲਤੀ ਨਾਲ ਸਰਹੱਦ ਪਾਰ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਪਾਕਿ ਰੇਂਜਰਾਂ ਦੇ ਹਵਾਲੇ