ਜਲੰਧਰ ‘ਚ ਨੌਜਵਾਨ ‘ਤੇ ਚੱਲੀ ਗੋ+ਲੀ, ਪੜ੍ਹੋ ਕੀ ਹੈ ਮਾਮਲਾ

  • ਗੈਂਗਸਟਰ ਪ੍ਰਿੰਸ ਬਾਬਾ ‘ਤੇ ਲੱਗੇ ਇਲਜ਼ਾਮ
  • ਅਫਸੋਸ ਜ਼ਾਹਰ ਕਰਨ ਰਿਸ਼ਤੇਦਾਰ ਦੇ ਘਰ ਆਇਆ ਸੀ ਨੌਜਵਾਨ
    -ਇਕੱਲਾ ਦੇਖ ਕੇ 5 ਹਮਲਾਵਰਾਂ ਨੇ ਨੌਜਵਾਨ ਨੂੰ ਬਣਾਇਆ ਨਿਸ਼ਾਨਾ

ਜਲੰਧਰ, 15 ਨਵੰਬਰ 2023 – ਜਲੰਧਰ ਦੇ ਬਸਤੀ ਬਾਵਾ ਖੇਲ ਸਥਿਤ ਕਥੀਰਾ ਮੁਹੱਲੇ ‘ਚ ਮੰਗਲਵਾਰ ਦੇਰ ਰਾਤ ਸਵਿਫਟ ਕਾਰ ‘ਚ ਆਏ 5 ਹਥਿਆਰਬੰਦ ਬਦਮਾਸ਼ਾਂ ਨੇ ਨੌਜਵਾਨ ਨੂੰ ਉਸ ਦੇ ਘਰ ਦੇ ਬਾਹਰ ਘੇਰ ਲਿਆ। ਮੁਲਜ਼ਮਾਂ ਨੇ ਪੀੜਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਹਵਾ ਵਿੱਚ ਦੋ ਗੋਲੀਆਂ ਚਲਾਈਆਂ।

ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਵਾਰਦਾਤ ਵਾਲੀ ਥਾਂ ਤੋਂ ਇਕ ਖੋਲ ਬਰਾਮਦ ਕੀਤਾ। ਪੁਲਿਸ ਵੱਲੋਂ ਘਟਨਾ ਦੀ ਸੀ.ਸੀ.ਟੀ.ਵੀ. ਖੰਗਲੀ ਜਾ ਰਹੀ ਹੈ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਗੈਂਗਸਟਰ ਪ੍ਰਿੰਸ ਬਾਬਾ ਅਤੇ ਆਕਾਸ਼ ਸਮੇਤ ਬੱਬੂ, ਵਿਸ਼ਾਲ ਦੂਬੇ ਅਤੇ ਗੋਪੀ ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਵਿੰਦਰ ਬਿੱਲਾ ਵਾਸੀ ਮਖਦੂਮਪੁਰਾ ਨੇ ਦੱਸਿਆ ਕਿ ਉਸ ਦਾ ਜੱਦੀ ਘਰ ਕਥੀਰਾ ਮੁਹੱਲੇ ਵਿੱਚ ਹੈ। ਜਿੱਥੇ ਉਹ ਆਪਣੇ ਪਰਿਵਾਰਕ ਮੈਂਬਰ ਦੀ ਮੌਤ ‘ਤੇ ਅਫਸੋਸ ਪ੍ਰਗਟ ਕਰਨ ਪਹੁੰਚਿਆ ਹੋਇਆ ਸੀ। ਦੇਰ ਰਾਤ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਰਿਸ਼ਤੇਦਾਰਾਂ ਨਾਲ ਗੱਲਾਂ ਕਰ ਰਿਹਾ ਸੀ। ਉਦੋਂ ਪਿੱਛੇ ਤੋਂ ਇਕ ਸਲੇਟੀ ਰੰਗ ਦੀ ਸਵਿਫਟ ਕਾਰ ਉਸ ਦੇ ਨੇੜੇ ਆ ਕੇ ਰੁਕੀ। ਉਸ ਵਿੱਚੋਂ ਪੰਜ ਨੌਜਵਾਨ ਬਾਹਰ ਆਏ ਅਤੇ ਉਸ ‘ਤੇ ਹਮਲਾ ਕਰ ਦਿੱਤਾ।

ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਨ੍ਹਾਂ ਵੱਲ ਪਿਸਤੌਲ ਕੱਢ ਲਈ। ਇਸ ਦੌਰਾਨ ਪ੍ਰਿੰਸ ਬਾਬਾ ਨੇ ਹਵਾ ਵਿੱਚ ਗੋਲੀ ਚਲਾਈ। ਜਦੋਂ ਮੁਲਜ਼ਮ ਨੇ ਦੂਜੀ ਗੋਲੀ ਚਲਾਈ ਤਾਂ ਉਹ ਪਿਸਤੌਲ ਵਿੱਚ ਫਸ ਗਈ। ਜਿਸ ਤੋਂ ਬਾਅਦ ਇੱਕ ਹੋਰ ਸਾਥੀ ਨੇ ਆਪਣਾ ਰਿਵਾਲਵਰ ਕੱਢ ਕੇ ਹਵਾ ‘ਚ ਫਾਇਰ ਕਰ ਦਿੱਤਾ।

ਦਵਿੰਦਰ ਨੇ ਦੋਸ਼ ਲਾਇਆ ਹੈ ਕਿ ਘਟਨਾ ਸਬੰਧੀ ਪੁਲੀਸ ਕੰਟਰੋਲ ਰੂਮ ਨੂੰ ਸੂਚਿਤ ਕਰਨ ਦੇ ਬਾਵਜੂਦ ਬਸਤੀ ਬਾਵਾ ਖੇਲ ਪੁਲੀਸ ਇੱਕ ਘੰਟੇ ਬਾਅਦ ਮੌਕੇ ’ਤੇ ਪੁੱਜੀ। ਇਸ ਮਾਮਲੇ ਵਿੱਚ ਏਸੀਪੀ ਵੈਸਟ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ ਤੋਂ ਇਕ ਖੋਲ ਬਰਾਮਦ ਹੋਇਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਨੀਤੀ ਆਯੋਗ ਦੀ ਤਰਜ਼ ‘ਤੇ ਵਿਕਾਸ ਕਮਿਸ਼ਨ ਦਾ ਗਠਨ, ਪੜ੍ਹੋ ਕੀ ਹੋਵੇਗਾ ਇਸ ਦਾ ਕੰਮ

ਮੋਗਾ: ਨੌਜਵਾਨ ਦਾ ਕ+ਤ+ਲ, ਦੋ ਗੁੱਟਾਂ ‘ਚ ਚੱਲੀ ਗੋ+ਲੀ, ਜੂਆ ਖੇਡਦਿਆਂ ਹੋਇਆ ਸੀ ਝਗੜਾ