- ਵੀਡੀਓ ਬਣਾ ਕੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
ਗੁਰਦਾਸਪੁਰ 17 ਮਾਰਚ 2024 – ਗੁਰਦਾਸਪੁਰ ਦੇ ਪਿੰਡ ਕਲੇਰ ਕਲਾਂ ਦੇ ਰਹਿਣ ਵਾਲੇ ਨੌਜਵਾਨ ਲਵਜੋਤ ਸਿੰਘ ਨੇ ਇੱਕ ਵੀਡੀਓ ਭੇਜ ਕੇ ਟਰੈਵਲ ਏਜੰਟ ਦੇ ਉੱਪਰ ਆਰੋਪ ਲਗਾਏ ਹਨ ਕਿ ਉਸ ਨੇ ਕੁਵੈਤ ਜਾਣ ਦੇ ਲਈ 1 ਲੱਖ 70 ਹਜ਼ਾਰ ਰੁਪਏ ਦਿੱਤੇ ਸਨ ਅਤੇ ਉਸਨੂੰ ਟਰੈਵਲ ਏਜੰਟ ਨੇ ਕਿਹਾ ਕਿ ਉਸਨੂੰ ਦੋ ਮਹੀਨਿਆਂ ਅੰਦਰ ਕੰਮ ਮਿਲ ਜਾਵੇਗਾ। ਪਰ ਚਾਰ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਉਸ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਕਾਫੀ ਪਰੇਸ਼ਾਨ ਹੈ।
ਉਸਨੇ ਕਿਹਾ ਕਿ ਟਰੈਵਲ ਏਜੰਟ ਨਾ ਹੀ ਉਸਦਾ ਹੁਣ ਫੋਨ ਚੁੱਕ ਰਿਹਾ ਹੈ ਉਸ ਨੂੰ ਕੁਵੈਤ ਵਿੱਚ ਫਸਾ ਦਿੱਤਾ ਹੈ। ਇਸ ਲਈ ਉਸਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਭਾਰਤ ਭੇਜਿਆ ਜਾਵੇ ਅਤੇ ਇਸ ਟਰੈਵਲ ਏਜੰਟ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।