- ਜੇਬ ‘ਚੋਂ ਮੋਬਾਈਲ ਤੇ ਨਕਦੀ ਗਾਇਬ
- ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕੀਤਾ ਗਿਆ ਹੈ ਕਤਲ
ਲੁਧਿਆਣਾ, 15 ਮਾਰਚ 2024 – ਲੁਧਿਆਣਾ ‘ਚ ਬੀਤੀ ਰਾਤ ਈਸਾ ਨਗਰੀ ਜਿਮ ਦੀ ਗਲੀ ‘ਚ ਇਕ ਨੌਜਵਾਨ ਦੀ ਲਾਸ਼ ਪਈ ਮਿਲੀ। ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਨਸ਼ੇ ਦੇਣ ਕਾਰਨ ਹੋਈ ਹੈ। ਨੌਜਵਾਨ ਪਹਿਲਾਂ ਨਸ਼ੇ ਦਾ ਆਦੀ ਸੀ ਪਰ ਕੁਝ ਦਿਨਾਂ ਤੋਂ ਨਸ਼ਾ ਛੱਡ ਗਿਆ ਸੀ। ਮ੍ਰਿਤਕ ਦੀ ਪਛਾਣ ਦੀਪਕ ਧਾਲੀਵਾਲ ਵਾਸੀ ਖੁੱਡ ਮੁਹੱਲਾ ਵਜੋਂ ਹੋਈ ਹੈ। ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ।
ਖੁੱਡ ਮੁਹੱਲੇ ਦੇ ਕਰਨ ਨੇ ਦੱਸਿਆ ਕਿ ਰਾਤ ਕਰੀਬ 8.30 ਵਜੇ ਇਕ ਨੌਜਵਾਨ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਦੱਸਿਆ ਕਿ ਉਸ ਦਾ ਭਰਾ ਦੀਪਕ ਈਸਾ ਨਗਰੀ ਪੁਲੀ ਨੇੜੇ ਜਿੰਮ ਵਾਲੀ ਗਲੀ ‘ਚ ਡਿੱਗਿਆ ਪਿਆ ਹੈ | ਉਹ ਤੁਰੰਤ ਉੱਥੇ ਪਹੁੰਚਿਆ ਅਤੇ ਭਰਾ ਨੂੰ ਸੀਐਮਸੀ ਹਸਪਤਾਲ ਲੈ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਕਰਨ ਅਨੁਸਾਰ ਜਿਸ ਗਲੀ ਵਿੱਚ ਭਾਈ ਡਿੱਗਿਆ ਪਿਆ ਸੀ, ਉਸ ਵਿੱਚ ਇੱਕ ਨਸ਼ਾ ਤਸਕਰ ਰਹਿੰਦਾ ਹੈ। ਰਾਤ ਸਮੇਂ ਉਸ ਦੇ ਭਰਾ ਨੂੰ ਉਸ ਥਾਂ ‘ਤੇ ਬੁਲਾਇਆ ਗਿਆ ਹੈ। ਉਸ ਦੀ ਜੇਬ ਵਿੱਚੋਂ ਮੋਬਾਈਲ ਅਤੇ ਪੈਸੇ ਵੀ ਗਾਇਬ ਹਨ। ਸ਼ੱਕ ਹੈ ਕਿ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਦੀਪਕ ਘਰ ਤੋਂ ਡੇਢ ਕਿਲੋਮੀਟਰ ਦੂਰ ਪਿਆ ਹੋਇਆ ਮਿਲਿਆ ਸੀ।
ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲੀਸ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਅੱਜ ਸ਼ੁੱਕਰਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।