ਜ਼ੀਰਕਪੁਰ ਪੁਲਿਸ ਵੱਲੋਂ ਬਿਨਾਂ ਲਾਇਸੰਸ ਤੋਂ ਚਲਾਏ ਜਾ ਰਹੇ ਇੰਮੀਗ੍ਰੇਸ਼ਨ ਦਫ਼ਤਰ ਦੇ 3 ਵਿਅਕਤੀ ਗ੍ਰਿਫਤਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਮਈ 2024 : ਸੰਦੀਪ ਗਰਗ, ਆਈ ਪੀ ਐਸ,ਸੀਨੀਅਰ ਪੁਲਿਸ ਕਪਤਾਨ,ਜਿਲ੍ਹਾ ਐਸ.ਏ.ਐਸ ਨਗਰ ਵੱਲੋ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਮਨਪ੍ਰੀਤ ਸਿੰਘ, ਪੀ ਪੀ ਐਸ ਪੁਲਿਸ ਕਪਤਾਨ (ਦਿਹਾਤੀ) ਅਤੇ ਸਿਮਰਨਜੀਤ ਸਿੰਘ ਪੀ ਪੀ ਐਸ, ਉਪ ਕਪਤਾਨ ਪੁਲਿਸ ਸਬ ਡਵੀਜਨ ਜ਼ੀਰਕਪੁਰ ਦੀ ਨਿਗਰਾਨੀ ਹੇਠ ਇੰਸ: ਜਸਕੰਵਲ ਸਿੰਘ ਸੇਖੋਂ, ਮੁੱਖ ਅਫਸਰ ਥਾਣਾ ਜੀਰਕਪੁਰ ਦੀ ਅਗਵਾਈ ਵਿੱਚ ਥਾਣੇਦਾਰ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਪਟਿਆਲਾ ਚੌਂਕ ਜੀਰਕਪੁਰ ਵਿਖੇ ਮੌਜੂਦ ਸੀ ਤਾ ਮੁੱਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਦੋਸ਼ੀਆਨ ਬਿਨਾਂ ਲਾਇਸੈਂਸ ਤੋਂ ਟਰੈਵਲ/ਕੰਸਲਟੈਂਸੀ/ ਟਿਕਟਿੰਗ ਏਜੰਸੀ ਸੰਨੀ ਇੰਨਕਲੇਵ ਨੇੜੇ ਬਿਗ ਬਜਾਰ ਜ਼ੀਰਕਪੁਰ ਵਿਖੇ ਵੀਜ਼ਾ ਕੰਸਲਟੈਂਸੀ ਦਾ ਦਫਤਰ ਬਣਾ ਕੇ ਕੰਮ ਕਰ ਰਹੇ ਹਨ। ਜਿੰਨਾ ਪਾਸੋ ਕਾਫੀ ਮਾਤਰਾ ਵਿੱਚ ਪਾਸਪੋਰਟ /ਵੀਜੇ ਬ੍ਰਾਮਦ ਹੋ ਸਕਦੇ ਹਨ। ਜੋ ਦੋਸ਼ੀਆਂ ਦੇ ਖਿਲਾਫ ਮੁ ਨੰ. 181 ਮਿਤੀ 16.5.2024 ਅ/ਧ 420, 120 ਬੀ ਹਿ.ਦੰ 24 ਇੰਮੀਗ੍ਰੈਸ਼ਨ ਐਕਟ ਥਾਣਾ ਦਰਜ ਰਜਿਸਟਰ ਕਰਕੇ ਦੋਸ਼ੀਆਂ ਉਕਤਾਨ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਡੇਰਾਬਸੀ ਵਿਖੇ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਉਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁਛ ਗਿਛ ਕੀਤੀ ਜਾਣੀ ਹੈ ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਵਾਨਾ ਹੈ।

ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦਾ ਵੇਰਵਾ:-

1) ਗੁਰਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ

2) ਪਰਮਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀਆਨ # 65 ਸੰਨੀ ਇੰਨਕਲੇਵ ਨੇੜੇ ਬਿਗ ਬਜਾਰ ਜ਼ੀਰਕਪੁਰ ਥਾਣਾ ਜ਼ੀਰਕਪੁਰ ਜਿਲਾ ਐਸ ਏ ਐਸ ਨਗਰ।

3) ਵਿਜੇ ਪੁੱਤਰ ਬਲਬੀਰ ਸਿੰਘ ਵਾਸੀ # 79 ਵਾਰਡ ਨੰਬਰ 14 ਪੁਰਾਣੀ ਸਰਹਿੰਦ ਮੰਡੀ ਫਤਿਹਗੜ ਸਾਹਿਬ ਥਾਣਾ ਗੋਬਿੰਦਗੜ ਜਿਲਾ ਫਤਿਹਗੜ ਸਾਹਿਬ।
ਬ੍ਰਾਮਦਗੀ

1) 2 ਕਰੋੜ 96 ਲੱਖ ਰੁਪਏ ਕੈਸ਼ (ਭਾਰਤੀ ਕਰੰਸੀ ਨੋਟ)

2) 1 ਲੈਪਟੋਪ, 2 ਪਾਸਪੋਰਟ ਦੀਆ ਕਾਪੀ ਸਕੈਨ,

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ‘ਚ ਚੋਣ ਪ੍ਰਚਾਰ ਦੌਰਾਨ ਕਨ੍ਹਈਆ ਕੁਮਾਰ ‘ਤੇ ਹਮਲਾ, ਮਾਲਾ ਪਾਉਣ ਆਏ ਨੌਜਵਾਨ ਨੇ ਮਾਰਿਆ ਥੱਪੜ

ਪੰਜਾਬ ‘ਚ ਪੈਣ ਲੱਗੀ ਅੱਤ ਦੀ ਗਰਮੀ, ਪਾਰਾ 46 ਡਿਗਰੀ ਤੋਂ ਪਾਰ: ਆਰੇਂਜ ਅਲਰਟ ਜਾਰੀ