ਛੋਟੇ ਭਾਈ ਨੇ ਵੱਡੇ ਭਰਾ-ਭਾਬੀ ਦੇ ਮਾਰੀ ਗੋਲੀ, ਭਾਈ ਦੀ ਮੌਤ

ਜਲੰਧਰ, 13 ਦਸੰਬਰ 2020 – ਜਲੰਧਰ ਦੇ ਕਾਲਾ ਸਿੰਘਾ ਰੋਡ ‘ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਛੋਟੇ ਭਾਈ ਨੇ ਆਪਣੇ ਵੱਡੇ ਭਾਈ ਅਤੇ ਭਾਬੀ ਨੂੰ ਗੋਲੀ ਮਾਰ ਦਿੱਤੀ ਹੈ। ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਹੈ। ਜਿਸ ਤੋਂ ਬਾਅਦ ਮੁਲਜ਼ਮ ਦੇ ਭਰਾ-ਭਾਬੀ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਭਰਾ ਦੀ ਮੌਤ ਹੋ ਗਈ, ਜਦੋਂ ਕਿ ਭਾਬੀ ਗੰਭੀਰ ਜ਼ਖਮੀ ਹੈ।

ਮਿਲੀ ਜਾਣਕਾਰੀ ਅਨੁਸਾਰ ਦੋਵਾਂ ਵਿਚਾਲੇ ਕਾਫ਼ੀ ਸਮੇਂ ਤੋਂ ਜਾਇਦਾਦ ਦਾ ਵਿਵਾਦ ਚੱਲ ਰਿਹਾ ਸੀ। ਕਾਲਾ ਸੰਘਾ ਰੋਡ ਤੇ ਪੈਂਦੀ ਪਲਾਈ ਵੂਡ ਫੈਕਟਰੀ ਦੇ ਮਾਲਕ ਜਦੋਂ ਦੋਵੇਂ ਭਰਾ ਰੋਟੀ ਖਾਣ ਬੈਠੇ ਤਾਂ ਜਾਇਦਾਦ ਬਾਰੇ ਬਹਿਸ ਹੋ ਗਈ। ਛੋਟੇ ਭਾਈ ਅਮ੍ਰਿਤਪਾਲ ਨੇ ਪਿਓ ਦੇ ਕਮਰੇ ‘ਚੋਂ ਪਿਓ ਦਾ ਲਾਇਸੈਂਸ ਰਿਵਾਲਵਰ ਚੁੱਕ ਕੇ ਜਸਵਿੰਦਰ ਅਤੇ ਆਪਣੀ ਭਾਬੀ ਨੂੰ ਗੋਲੀ ਮਾਰ ਦਿੱਤੀ ਤੇ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਿਸਾਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਹਰਿਆਣਾ ਸਰਕਾਰ ਨੇ ਫਿਰ ਕੀਤੀ ਪੱਕੀ ਬੈਰੀਕੇਡਿੰਗ, ਕਿਸਾਨ ਫਿਰ ਵੀ ਨਾ ਰੁਕੇ

ਅਮਿਤ ਸ਼ਾਹ ਤੇ ਤੋਮਰ ਨੇ ਪੰਜਾਬ ਦੇ ਬੀਜੇਪੀ ਲੀਡਰਾਂ ਨਾਲ ਕੀਤੀ ਮੁਲਾਕਾਤ, ਕੀ ਹੋਏਗਾ ਕਿਸਾਨਾਂ ਦੇ ਮਸਲੇ ਦਾ ਹੱਲ ?