- ਨੀਗਰੋ ਨੇ ਪੰਜਾਬੀ ਨੌਜਵਾਨ ਨੂੰ ਸਟੋਰ ਲੁੱਟਣ ਵੇਲੇ ਮਾਰੀ ਗੋਲੀ
- ਗੋਲੀ ਮਾਰਨ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ
ਕਪੂਰਥਲਾ, 15 ਸਤੰਬਰ 2022 – ਕਪੂਰਥਲਾ ਦੇ ਪਿੰਡ ਢਪਈ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਨੀਗਰੋ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਰਮਵੀਰ ਸਿੰਘ (33) ਵੱਜੋਂ ਹੋਈ ਹੈ। ਪਰਮਵੀਰ ਅਮਰੀਕਾ ਦੇ ਮਿਸੀਸਿਪੀ ਸੂਬੇ ਦੇ ਸ਼ਹਿਰ ਡੁਪੋਲੋ ਵਿੱਚ ਇੱਕ ਗੈਸ ਸਟੇਸ਼ਨ ਵਿੱਚ ਸਟੋਰ ਕਲਰਕ ਵਜੋਂ ਕੰਮ ਕਰਦਾ ਸੀ। ਪੈਟਰੋਲ ਪੰਪ ਅੰਦਰ ਦਾਖਲ ਹੋਏ ਇੱਕ ਵਿਅਕਤੀ ਨੇ ਪਰਮਵੀਰ ਸਿੰਘ ਦੇਗੋਲੀ ਮਾਰ ਦਿੱਤੀ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਪੁਲਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਨੀਗਰੋ ਸਿਰ-ਮੂੰਹ ਢੱਕ ਕੇ ਦੁਕਾਨ ‘ਤੇ ਆਇਆ ਸੀ, ਜਿਵੇਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਇਆ ਹੋਵੇ। ਪਰ ਇੰਝ ਜਾਪਦਾ ਸੀ ਕਿ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬੀ ਕਪੂਰਥਲਾ ਦੇ ਨੌਜਵਾਨ ਪਰਮਵੀਰ ਸਿੰਘ ਨੂੰ ਮਾਰਨ ਲਈ ਹੀ ਸਟੋਰ ‘ਤੇ ਪਹੁੰਚਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੀਗਰੋ ਦੀ ਫੋਟੋ ਵੀ ਸਾਹਮਣੇ ਆਈ ਸੀ, ਜਿਸ ਨੇ ਪਰਮਵੀਰ ਸਿੰਘ ਦੇ ਗੋਲੀ ਮਾਰੀ ਸੀ।
ਪਿੰਡ ਢਪਈ ਵਿਖੇ ਪਰਮਵੀਰ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ। ਪਰਮਵੀਰ ਸਿੰਘ ਦੇ ਪਿਤਾ ਹਰਦਿਆਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪਿੰਡ ਢਪਈ ਵਿਖੇ ਲਿਆਂਦਾ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੀ ਮਾਂ ਪਿੰਡ ਦੀ ਸਰਪੰਚ ਹੈ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।