ਨਵੀਂ ਦਿੱਲੀ, 4 ਮਈ 2021 – ਕੈਨੇਡਾ ‘ਚ ਸਰੀ ਦੇ ਨਾਲ ਲੱਗਦੇ ਸ਼ਹਿਰ ਡੈਲਟਾ ਦੇ ਵਾਲਮਾਰਟ ਪਾਰਕਿੰਗ ਵਿੱਚ ਪੰਜਾਬੀ ਮੁੰਡੇ ਨੂੰ ਗੋਲੀਆਂ ਮਾਰ ਕੇ ਕਤਲ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਿਕਰਮਦੀਪ ਸਿੰਘ ਰੰਧਾਵਾ (29) ਵਜੋਂ ਹੋਈ ਹੈ। ਉਹ ਕੈਨੇਡਾ ਦੇ ਜੇਲ੍ਹ ਵਿਭਾਗ ਵਿੱਚ ਅਫ਼ਸਰ ਸੀ। ਇਹ ਘਟਨਾ 7031,ਸਕਾਟ ਰੋਡ ਅਤੇ 72 ਐਵੀਨਿਊ ਚੌਰਾਹੇ’ਤੇ ਸਕੌਟਸਡੇਲ ਸੈਂਟਰ ਮਾਲ ਦੇ ਵਾਲਮਾਰਟ ਵਾਲੀ ਪਾਰਕਿੰਗ ਵਿਚ ਵਾਪਰੀ।
ਪਰ ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ, ਪਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਵੱਲੋਂ ਅੰਜਾਮ ਦਿੱਤੀ ਗਈ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਪੁਲਿਸ ਵੱਲੋਂ ਇਸ ਸੰਬਧ ਵਿਚ ਸੋਸ਼ਲ ਮੀਡੀਆ ਤੇ ਇਕ ਵੀਡੀਓ ਪਾਈ ਗਈ ਹੈ ਜਿਸ ਵਿਚ ਇਕ ਕਾਲੇ ਕੱਪੜਿਆਂ ਵਾਲਾ ਆਦਮੀ, ਜਿਸ ਦੇ ਹੱਥ ਵਿਚ ਹੈਂਡਗੰਨ ਹੈ, ਇਕ ਕਰੈਸ਼ ਕਾਰ ਕੋਲੋਂ ਭੱਜ ਕੇ ਐਸਯੂਵੀ ਕਾਰ ਦੀ ਪਿਛਲੀ ਬਾਰੀ ਰਾਹੀਂ ਬੈਠਦਾ ਦਿਖਾਈ ਦੇ ਰਿਹਾ ਹੈ। ਪਰ ਘੰਟੇ ਕੁ ਬਾਅਦ ਬਰਨਬੀ ਸ਼ਹਿਰ ਵਿੱਚ ਪੁਲਿਸ ਨੂੰ ਕਾਰ ਨੂੰ ਅੱਗ ਲੱਗੀ ਕਾਰ ਮਿਲੀ ਜਿਹੜੀ ਕਿ ਮੁਲਜ਼ਮਾਂ ਵੱਲੋਂ ਸਬੂਤ ਮਿਟਾਉਣ ਲਈ ਸਾੜ ਦਿੱਤੀ ਗਈ।