ਕੱਚੇ ਅਧਿਆਪਕ ਯੂਨੀਅਨ ਪੰਜਾਬ ਦਾ ਸੂਬਾ ਪੱਧਰੀ ਇਕੱਠ 14 ਮਈ ਨੂੰ ਪਟਿਆਲੇ ਵਿਚ ਹੋਵੇਗਾ

ਚੰਡੀਗੜ੍ਹ, 12 ਮਈ 2021 – ਪੂਰੇ ਪੰਜਾਬ ਵਿੱਚ ਲਗਪਗ ਪੰਦਰਾਂ ਪੰਦਰਾਂ ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ EGS , STR, AIE ਅਤੇ IEV ਅਧਿਆਪਕਾਂ ਦੀਆਂ ਸੇਵਾਵਾਂ ਸਰਕਾਰਾਂ ਨੇ ਰੈਗੂਲਰ ਨਹੀਂ ਕੀਤੀਆਂ ਇਸ ਮੰਗ ਨੂੰ ਲੈ ਕੇ ਪਟਿਆਲੇ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ 14 ਮਈ ਨੂੰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ 28 ਦਸੰਬਰ 2015 ਨੂੰ ਮੋਹਾਲੀ ਧਰਨੇ ਵਿਚ ਆ ਕੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਗੱਲ ਕਹੀ ਸੀ, ਜਦੋਂ ਕਿ ਸਰਕਾਰ ਦਾ ਲਗਪਗ ਸਾਰਾ ਸਮਾਂ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਦੀ ਕੋਈ ਸਾਰ ਨਹੀਂ ਲਈ ਗਈ।

ਜਿਸ ਦੀ ਵਜ੍ਹਾ ਨਾਲ ਇਹ ਅਧਿਆਪਕ ਮਾਨਸਿਕ ਸੰਤਾਪ ਹੰਢਾ ਰਹੇ ਹਨ ਇਸ ਸਬੰਧੀ ਜ਼ਿਕਰ ਕਰਦਿਆਂ ਅਜਮੇਰ ਔਲਖ ਅਤੇ ਦਵਿੰਦਰ ਮੁਕਤਸਰ ਨੇ ਕਿਹਾ ਕਿ 13000 ਅਧਿਆਪਕ ਹੁਣ ਆਪਣੀ ਮੰਗਾਂ ਦੀ ਪ੍ਰਾਪਤੀ ਤੱਕ ਸੜਕਾਂ ਉਤੇ ਉਤਰ ਕੇ ਸੰਘਰਸ਼ ਕਰਨਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵਿੱਦਿਅਕ ਯੋਗਤਾ ਪੂਰੀਆਂ ਕਰਦੇ ਇਨ੍ਹਾਂ ਅਧਿਆਪਕਾਂ ਨੂੰ ਵਿਭਾਗ ਵਿਚ ਪ੍ਰੀ ਪ੍ਰਾਇਮਰੀ ਐਚ ਟੀ ਸੀ ਐੱਸ ਟੀ ਆਦਿ ਖਾਲੀ ਪੋਸਟਾਂ ਤੇ ਤੁਰੰਤ ਸ਼ਿਫਟ ਕੀਤਾ ਜਾਵੇ।

ਇਹ ਅਧਿਆਪਕ ਸਕੂਲਾਂ ਵਿੱਚ ਪੜ੍ਹਾਉਣ ਦਾ ਪੰਦਰਾਂ ਪੰਦਰਾਂ ਸਾਲਾਂ ਦਾ ਤਜਰਬਾ ਰੱਖਦੇ ਹਨ ਅਤੇ ਪ੍ਰੀ ਪ੍ਰਾਇਮਰੀ ਕਲਾਸਾਂ ਦਾ ਸਫ਼ਲ ਮਾਡਲ ਚਲਾਉਣ ਵਿੱਚ ਵੱਡਾ ਯੋਗਦਾਨ ਰੱਖਦੇ ਹਨ ਇਸ ਸਮੇਂ ਰਣਜੀਤ ਭੱਟੀਵਾਲ ਨਿਰਮਲ ਸੰਗਰੂਰ ਹਰਦੀਪ ਸਿੰਘ ਟੋਡਰਪੁਰ ਭਰਾਤਰੀ ਜਥੇਬੰਦੀ ਤੋਂ ਪ੍ਰਵੀਨ ਕੁਮਾਰ ਮਿਡ ਡੇ ਮੀਲ ਯੂਨੀਅਨ ਤੋਂ ਰੋਹਿਤ ਕੌਸ਼ਲ ਜੁਗਰਾਜ ਸਿੰਘ ਸੰਗਰੂਰ ਕਰਮਿੰਦਰ ਸਿੰਘ ਆਦਿ ਹਾਜ਼ਰ ਰਹੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਵੱਲੋਂ ਸਾਬਕਾ ਮੰਤਰੀ ਇੰਦਰਜੀਤ ਸਿੰਘ ਜੀਰਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਯੂਥ ਅਕਾਲੀ ਦਲ ਨੇ ਰਵਨੀਤ ਬਿੱਟੂ ਲਾਪਤਾ ਦੇ ਪੋਸਟਰ ਸ਼ਹਿਰ ਵਿੱਚ ਲਾਏ