ਨਵੀਂ ਦਿੱਲੀ, 1 ਜੁਲਾਈ 2021 – ਬਜਾਜ ਆਟੋ ਸਤੰਬਰ 2021 ਤੱਕ ਆਪਣੇ ਇਲੈਕਟ੍ਰਿਕ ਸਕੂਟਰ ‘ਚੇਤਕ’ ਨੂੰ ਬਾਜ਼ਾਰ ’ਚ ਲਿਆ ਸਕਦੀ ਹੈ। ਬਜਾਜ ਆਟੋ ਨੇ ਆਪਣੇ ਪੁਰਾਣੇ ਸਕੂਟਰ ਬ੍ਰਾਂਡ ਚੇਤਕ ਨੂੰ ਇਲੈਕਟ੍ਰਿਕ ਰੂਪ ’ਚ ਮੁੜ ਪੇਸ਼ ਕੀਤਾ ਹੈ। ਇਹ ਇਲੈਕਟ੍ਰਿਕ ਸਕੂਟਰ ਦੋ ਮਾਡਲ-ਚੇਤਕ ਪ੍ਰੀਮੀਅਮ ਅਤੇ ਚੇਤਕ ਅਰਬਨ ’ਚ ਮੁਹੱਈਆ ਹੈ। ਚੇਤਕ ’ਚ ‘ਆਈ. ਪੀ. 67’ ਰੇਟੇਡ ਹਾਈ-ਟੈੱਕ ਲੀਥੀਅਮ ਆਇਨ ਬੈਟਰੀ ਲੱਗੀ ਹੈ, ਜਿਸ ਨੂੰ ਸਟੈਂਡਰਡ ਪੰਜ ਏ. ਐੱਮ. ਪੀ. ਦੇ ਇਲੈਕਟ੍ਰੀਕਲ ਆਊਟਲੈੱਟ ’ਤੇ ਆਸਾਨੀ ਨਾਲ ਚਾਰਜ ਕੀਤਾ ਜਾ ਸਕਦਾ ਹੈ।
2020 ਦੀ ਸ਼ੁਰੂਆਤ ’ਚ ਚੇਤਕ ਲਈ ਪਹਿਲੀ ਵਾਰ ਬੁਕਿੰਗ ਸ਼ੁਰੂ ਕੀਤੀ ਗਈ ਪਰ ਉਸ ਸਮੇਂ ਕੋਵਿਡ-19 ਕਾਰਨ ਇਸ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਕੰਪਨੀ ਨੇ 13 ਅਪ੍ਰੈਲ 2021 ਨੂੰ ਆਨਲਾਈਨ ਬੁਕਿੰਗ ਮੁੜ ਸ਼ੁਰੂ ਕੀਤੀ ਪਰ ਬਹੁਤ ਜ਼ਿਆਦਾ ਲੋਕਪ੍ਰਿਯਤਾ ਮਿਲਣ ਕਾਰਨ ਇਸ ਨੂੰ 48 ਘੰਟਿਆਂ ਬਾਅਦ ਹੀ ਰੋਕਣਾ ਪਿਆ।