ਵੈਟਰਨਰੀ ਇੰਸਪੈਕਟਰਾਂ, ਜੂਨੀਅਰ ਕੋਚ ਅਤੇ ਕਾਨੂੰਗੋ ਦੀਆਂ ਅਸਾਮੀਆਂ ਦੀ ਭਰਤੀ ਸਬੰਧੀ ਪ੍ਰੀਕ੍ਰਿਆ ਸ਼ੁਰੂ

ਚੰਡੀਗੜ੍ਹ, 12 ਜੂਨ 2021 – ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਪਸ਼ੂ ਪਾਲਣ ਵਿਭਾਗ ਵਿੱਚ ਵੈਟਰਨਰੀ ਇੰਸਪੈਕਟਰਾਂ ਦੀਆਂ 866, ਖੇਡ ਵਿਭਾਗ ਵਿੱਚ ਜੂਨੀਅਰ ਕੋਚ ਦੀਆਂ 97 ਅਤੇ ਚੋਣ ਵਿਭਾਗ ਵਿੱਚ ਚੋਣ ਕਾਨੂੰਗੋ ਦੀਆਂ 05 ਅਸਾਮੀਆਂ ਦੀ ਭਰਤੀ ਸਬੰਧੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਇਥੇ ਦਿੱਤੀ।

ਚੇਅਰਮੈਨ ਸ੍ਰੀ ਬਹਿਲ ਨੇ ਦੱਸਿਆ ਕਿ ਬੋਰਡ ਦੀ 11 ਜੂਨ 2021 ਨੂੰ ਹੋਈ ਮੀਟਿੰਗ ਵਿੱਚ 968 ਅਸਾਮੀਆਂ ਦੀ ਭਰਤੀ ਲਈ ਪ੍ਰੋਸੈਸ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ, ਇਹਨਾਂ ਅਸਾਮੀਆਂ ਲਈ ਪੜਾਅਵਾਰ ਇਸ਼ਤਿਹਾਰ ਜਾਰੀ ਕੀਤੇ ਜਾਣਗੇ। ਬੋਰਡ ਵਲੋਂ ਅਗਲੇ ਮਹੀਨੇ ਤੋਂ ਉਚ ਉਦਯੋਗਿਕ ਉਨਤੀ ਅਫਸਰ, ਬਲਾਕ ਪੱਧਰ ਪ੍ਰਸਾਰ ਅਫਸਰ, ਲੀਗਲ ਕਲਰਕ ਅਤੇ ਤਕਨੀਕੀ ਸਹਾਇਕ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆਵਾਂ ਲੈਣ ਦੀ ਤਿਆਰੀ ਵੀ ਕਰ ਲਈ ਗਈ ਹੈ।

ਬਹਿਲ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਬੋਰਡ ਵਲੋਂ ਭਰਤੀ ਵਿੱਚ ਆਧੁਨਿਕ ਤਕਨੀਕ ਜਿਵੇਂ ਜੈਮਰ, ਬਾਇਓਮੈਟਰਿਕ, ਵੀਡੀਓਗ੍ਰਾਫੀ ਆਦਿ ਦੀ ਮੱਦਦ ਨਾਲ ਪ੍ਰੀਖਿਆਵਾਂ ਨੂੰ ਪਾਰਦਰਸ਼ਤਾ ਨਾਲ ਨੇਪਰੇ ਚਾੜਿਆ ਜਾਵੇਗਾ ਅਤੇ ਭਰਤੀ ਨਿਰੋਲ ਮੈਰਿਟ ਤੇ ਹੀ ਕੀਤੀ ਜਾਵੇਗੀ। ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੋਰਡ ਵਲੋਂ ਉਕਤ ਅਸਾਮੀਆਂ ਦੀ ਭਰਤੀ ਸਬੰਧੀ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਲਈ ਡਟਵੀਂ ਮਿਹਨਤ ਕਰਨ ਤਾਂ ਜੋ ਉਮੀਦਵਾਰਾਂ ਦਾ ਆਪਣਾ ਅਤੇ ਸੂਬੇ ਦਾ ਭਵਿੱਖ ਰੋਸ਼ਨ ਹੋ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਸਪਾ ਨਾਲ ਗੱਠਜੋੜ ਹੋਣ ‘ਤੇ ਵੱਡੇ ਬਾਦਲ ਨੇ ਮਾਇਆਵਤੀ ਨੂੰ ਦਿੱਤੀ ਮੁਬਾਰਕਬਾਦ

ਵੀਡੀਓ: ਟਾਲਿਆ ਜਾ ਸਕਦਾ ਸੀ Jaipal Bhullar ਦਾ ਐਨਕਾਉਂਟਰ? OCCU ਦੇ AIG ਗੁਰਮੀਤ ਚੌਹਾਨ ਨਾਲ ਖਾਸ ਗੱਲਬਾਤ