… ਦੁਆਬਾ ‘ਚ ‘ਆਪ’ ਨੂੰ ਮਿਲੀ ਮਜ਼ਬੂਤੀ, ਦੋ ਵਾਰ ਗੈਲੇਨਟ੍ਰੀ ਐਵਾਰਡ ਪ੍ਰਾਪਤ ਕਰ ਚੁੱਕੇ ਅਤੇ ਗੜ੍ਹਸ਼ੰਕਰ ਕੌਂਸਲ ਦੇ ਆਜ਼ਾਦ ਕੌਂਸਲਰ ‘ਆਪ’ ‘ਚ ਸ਼ਾਮਲ
… ਵੱਡੇ ਚੇਹਰਿਆਂ ਦੇ ਪਾਰਟੀ ‘ਚ ਸ਼ਾਮਲ ਹੋਣ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਬਦਲਾਅ ਲਈ ‘ਆਪ’ ਨੂੰ ਹੀ ਬਦਲਾਅ ਮੰਨ ਰਹੇ ਹਨ : ਭਗਵੰਤ ਮਾਨ
… ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਲੋਕ ਪਾਰਟੀ ਵਿੱਚ ਸ਼ਾਮਲ ਹੋਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨਗੇ : ਰਾਘਵ ਚੱਢਾ
ਜਲੰਧਰ, 22 ਫਰਵਰੀ 2021 – ਆਮ ਆਦਮੀ ਪਾਰਟੀ ਨੂੰ ਇਕ ਵੱਡੀ ਮਜ਼ਬੂਤੀ ਮਿਲੀ। ਕੌਮਾਂਤਰੀ ਹਾਕੀ ਖਿਡਾਰੀ ਅਤੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਆਈਜੀ ਸੁਰਿੰਦਰ ਸੋਢੀ ਅਤੇ ਕਈ ਹੋਰ ਵੱਡੀਆਂ ਹਸਤੀਆਂ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਜਲੰਧਰ ਵਿੱਚ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਅਆਗੂ ਹਰਪਾਲ ਸਿੰਘ ਚੀਮਾ, ‘ਆਪ’ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘ ਚੱਢਾ ਦੀ ਹਾਜ਼ਰੀ ਵਿੱਚ ਸੋਢੀ ਅਤੇ ਹੋਰ ਆਗੂ ‘ਆਪ’ ਵਿੱਚ ਸ਼ਾਮਲ ਹੋਏ। ‘ਆਪ’ ਆਗੂਆਂ ਨੇ ਪਾਰਟੀ ਵਿਚ ਸ਼ਾਮਲ ਹੋਣ ਉੱਤੇ ਸਵਾਗਤ ਕੀਤਾ। ਇਸ ਮੌਕੇ ‘ਆਪ’ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਬਦਲਾਅ ਲਈ ਕੇਵਲ ਆਮ ਆਦਮੀ ਪਾਰਟੀ ਨੂੰ ਦੇਖ ਰਹੇ ਹਨ। ਲੋਕਾਂ ਨੂੰ ਵਿਸ਼ਵਾਸ ਹੈ ਕਿ ਜੇਕਰ ਕੋਈ ਪਾਰਟੀ ਪੰਜਾਬ ਵਿੱਚ ਅਸਲ ਵਿੱਚ ਬਦਲਾਅ ਲਿਆ ਸਕਦੀ ਹੈ, ਤਾਂ ਉਹ ਸਿਰਫ ਆਮ ਆਦਮੀ ਪਾਰਟੀ ਹੀ ਲਿਆ ਸਕਦੀ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਇਸਨੂੰ ਸੱਚ ਸਾਬਤ ਕਰਕੇ ਦਿਖਾਇਆ ਹੈ।
ਅੱਜ ਕੇਜਰੀਵਾਲ ਸਰਕਾਰ ਦੇ ਕੰਮਾਂ ਅਤੇ ਜਨ ਕਲਿਆਣ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਸੁਰਿੰਦਰ ਸੋਢੀ ਵਰਗੀਆਂ ਵੱਡੀਆਂ ਹਸਤੀਆਂ ਪਾਰਟੀ ਵਿਚ ਸ਼ਾਮਲ ਹੋਈਆਂ ਹਨ।
ਸੋਢੀ ਨਾਲ ਪਾਰਟੀ ਵਿੱਚ ਹੋਰ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਹੋਈਆਂ। ਕਰਨਲ ਮਨਦੀਪ ਗਰੇਵਾਲ ਜੋ ਭਾਰਤੀ ਫੌਜ ਵਿੱਚ ਦੋ ਵਾਰ ਵੀਰਤਾ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ। ਨਗਰ ਕੌਂਸਲ ਗੜ੍ਹਸ਼ੰਕਰ ਤੋਂ ਵਾਰਡ ਨੰਬਰ 11 ਅਤੇ 12 ਤੋਂ ਆਜ਼ਾਦ ਕੌਂਸਲਰ ਸੋਮਨਾਕ ਬਾਂਗੜ ਅਤੇ ਜਸਵਿੰਦਰ ਕੌਰ ਮਾਨ ਨੇ ਵੀ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਦੋਵਾਂ ਨੇ ਇਸ ਵਾਰ ਆਪਣੀਆਂ ਦੋਵੇਂ ਸੀਟਾਂ ਬਰਕਰਾਰ ਰੱਖੀਆਂ ਅਤੇ ਲੋਕਾਂ ਦਾ ਭਰੋਸਾ ਜਿੱਤਿਆ ਹੈ। ਇਕ ਹੋਰ ਆਗੂ ਗੁਰਮੇਲ ਸਿੰਘ ਕਲੇਰ ਉਰਫ ਜੈ ਐਸ ਕਲੇਰ ਕੌਮਾਂਤਰੀ ਖੇਡ ਕਮੇਂਟੇਟਰ ਹਨ। ਉਨ੍ਹਾਂ 2017 ਵਿੱਚ ਵਿਧਾਨ ਸਭਾ ਦੀ ਚੋਣਾਂ ਵਿਚ ਆਪਣਾ ਪੰਜਾਬ ਪਾਰਟੀ ਦੇ ਨਕੋਦਰ ਤੋਂ ਉਮੀਦਵਾਰ ਸਨ। ਆਗੂਆਂ ਨੇ ਕਿਹਾ ਕਿ ਇਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਦੁਆਬਾ ਖੇਤਰ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।
‘ਆਪ’ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੁਰਿੰਦਰ ਸੋਢੀ ਵਰਗੇ ਵੱਡੇ ਚੇਹਰੇ ਪਾਰਟੀ ਵਿੱਚ ਆ ਰਹੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਭਰੋਸਾ ਹੈ ਕਿ ਆਮ ਆਦਮੀ ਪਾਰਟੀ ਹੀ ਸਹੀ ਅਰਥਾਂ ਵਿੱਚ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਅਤੇ ਇੱਥੇ ਬਦਲਾਅ ਲਿਆ ਸਕਦੀ ਹੈ। ਆਮ ਲੋਕ ਆਪਣੇ ਜੀਵਨ ਵਿੱਚ ਬਦਲਾਅ ਲਈ ‘ਆਪ’ ਤੋਂ ਹੀ ਉਮੀਦਾਂ ਕਰ ਰਹੇ ਹਨ, ਕਿਉਂਕਿ ਲੋਕਾਂ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਨੂੰ ਦੇਖਿਆ ਹੈ। ਪੰਜਾਬ ਵਿੱਚ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵਿੱਚ ਅਤੇ ਵੱਡੇ ਚੇਹਰੇ ਸ਼ਾਮਲ ਹੋਣਗੇ ਅਤੇ ਪਾਰਟੀ ਨੂੰ ਮਜਬੂਤ ਕਰਨਗੇ।