ਨਵੀਂ ਦਿੱਲੀ, 5 ਜੂਨ 2021 – Rolls-Royce ਨੇ ਦੁਨੀਆ ਦੀ ਸਭ ਤੋਂ ਮਹਿੰਗੀ ਤੇ ਲਗਜ਼ਰੀ ਕਾਰ ਪੇਸ਼ ਕੀਤੀ ਹੈ। ਇਸ ਦੇ ਫੀਚਰਜ਼ ਵੀ ਬੇਮਿਸਾਲ ਹਨ। ਇਹ ਨਾ ਸਿਰਫ਼ ਹੁਣ ਤਕ ਦੀ ਸਭ ਤੋਂ ਮਹਿੰਗੀ ਕਾਰ ਹੈ ਸਗੋਂ ਇਸ ਵਿਚ ਛੱਤਰੀ ਅਤੇ ਘੁੰਮਣ ਵਾਲਾ ਕਾਕਟੇਲ ਟੇਬਲ ਵੀ ਦਿੱਤਾ ਗਿਆ ਹੈ। 2021 ਰਾਲਸ ਰਾਇਸ ਬੋਟ ਟੇਲ ਚਾਰ ਸੀਟਾਂ ਵਾਲੀ ਲਗਜ਼ਰੀ ਕਾਰ ਹੈ ਜਿਸ ਦੀ ਲੰਬਾਈ 19 ਫੁੱਟ ਹੈ। ਇਸ ਕਾਰ ਦੀ ਕੀਮਤ £20 ਮਿਲੀਅਨ (ਕਰੀਬ 206 ਕਰੋੜ ਰੁਪਏ) ਹੈ।
ਇਸ ਤੋਂ ਪਹਿਲਾ ਵੀ Rolls-Royce ਦੀ ਕਾਰ ਹੀ ਹੁਣ ਤਕ ਦੀ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਸੀ ਜੋ 2017 ’ਚ 1.28 ਕਰੋੜ ਪੌਂਡ ’ਚ ਵਿਕੀ ਸੀ। ਜੋ ਕਿ ਭਾਰਤੀ ਕੀਮਤ ਦੇ ਹਿਸਾਬ ਨਾਲ ਇਹ ਕਰੀਬ 131 ਕਰੋੜ ਰੁਪਏ ਬਣਦੀ ਹੈ। ਇਸ ਕਾਰ ਨੂੰ ਸਾਰੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ। ਇਸ ਹਿੱਸੇ ’ਚ ਇਕ ਫਰਿਜ ਸਮੇਤ ਕਈ ਲਗਜ਼ਰੀ ਵਸਤੂਆਂ ਰੱਖੀਆਂ ਗਈਆਂ ਹਨ। ਯਾਨੀ ਇਸ ਸੀਟ ’ਤੇ ਬੈਠ ਕੇ ਰੈਸਟੋਰੈਂਟ ਦਾ ਅਨੁਭਵ ਮਿਲਦਾ ਹੈ।