ਸੱਤਾਧਾਰੀਆਂ ਨੂੰ ਪੂੰਜੀਪਤੀ ਤੇ ਮਾਫੀਆ ਚਲਾ ਰਿਹਾ : ਜਥੇਦਾਰ ਬ੍ਰਹਮਪੁਰਾ

  • ਕਿਸਾਨੀ ਘੋਲ ਲਈ ਮੋਦੀ ਤੇ ਭਾਜਪਾ ਨੂੰ ਇਤਿਹਾਸ ਕਦੇ ਮੁਆਫ ਨਹੀ ਕਰੇਗਾ- ਬ੍ਰਹਮਪੁਰਾ
  • ਮੇਰਾ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਹਰ ਸਾਹ ਕਿਸਾਨੀ ਅੰਦੋਲਨ ਲੇਖੇ – ਰਣਜੀਤ ਸਿੰਘ ਬ੍ਰਹਮਪੁਰਾ
  • ਕਿਹਾ , ਜਿਨਾ ਬਾਦਲਾਂ ਪੰਜਾਬ ਦਾ ਨੁਕਸਾਨ ਕੀਤਾ , ਕਿਸੇ ਨੇ ਨਹੀ ਕੀਤਾ

ਅੰਮ੍ਰਿਤਸਰ, 4 ਮਾਰਚ 2021 – ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਆਪਣੇ ਗ੍ਰਹਿ ਵਿਖੇ ਕੋਰ ਕਮੇਟੀ,ਜਿਲਾ ਜਥੇਦਾਰਾਂ ਤੇ ਅਹੁਦੇਦਾਰਾਂ ਦੀ ਅਹਿਮ ਬੈਠਕ ਕੀਤੀ । ਜਿਸ ਚ ਜਨਰੱਲ ਸਕੱਤਰਤੇ ਮੁੱਖ ਬੁਲਾਰੇ ਕਰਨੈੈਲ ਸਿੰਘ ਪੀਰਮੁਹੰਮਦ, ਜਨਰੱਲ ਸਕੱਤਰ ਮਨਮੋਹਨ ਸਿੰਘ ਸਠਿਆਲਾ, ਜਥੇਦਾਰ ਮੱਖਣ ਸਿੰਘ ਨੰਗਲ,ਮਹਿੰਦਰ ਸਿੰਘ ਹੁਸੈਨਪੁਰ , ਸਾਬਕਾ ਐਮ ਐਲ ਏ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਕੱਲਕੱਤਾ ਤੇ ਹੋਰ ਸੀਨੀਅਰ ਲੀਡਰਸ਼ਿਪ ਹਾਜਰ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਬ੍ਰਹਮਪੁਰਾ ਨੇ ਦੇਸ਼ ਦੇ ਬਣੇ ਹਲਾਤਾਂ ਤੇ ਬੇਹੱਦ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਚ ਫੈਡਰਲ ਢਾਂਚਾ ( ਸੂਬਿਆਂ ਨੂੰ ਵੱਧ ਅਧਿਕਾਰ ) ਅਮਲ ਚ ਨਾ ਆਉਣ ਕਰਕੇ ਚੁਣੇ ਹੋਏ ਪ੍ਰਤੀਨਿਧਾਂ ਦੇ ਤਾਨਾਸ਼ਾਹ ਦਾ ਬੁਰਕਾ ਪਾਉਣ ਨਾਲ ਲੋਕਤੰਤਰ ਦੇ ਤਾਕਤਵਾਰ ਥੰਮ ਵਿਧਾਨ ਸਭਾ,ਕਾਰਜਪਾਲਿਕਾ,ਨਿਆਂ ਪਾਲਿਕਾ, ਚੋਣ ਕਮਿਸ਼ਨ ,ਮੀਡੀਆ, ਧਰਮ-ਨਿਰਪੱਖਤਾ ਕਮਜ਼ੋਰ ਪੈ ਗਈ ਹੈ । ਇਸ ਵੇਲੇ ਸਤਾਧਾਰੀਆਂ ਨੂੰ ਪੂੰਜੀਪਤੀ ਤੇ ਮਾਫੀਆ ਚਲਾ ਰਿਹਾ ਹੈ,ਜਿਸ ਕਾਰਨ ਲੋਟੂ ਟੋਲਾ ਚੰਮ ਦੀਆਂ ਚਲਾ ਰਿਹਾ ਹੈ ।

ਬ੍ਰਹਮਪੁਰਾ ਸਪੱਸ਼ਟ ਕੀਤਾ ਕਿ ਇਸ ਵੇਲੇ ਸਭ ਤੋ ਭੱਖਦਾ ਮਸਲਾ ਕਿਸਾਨੀ ਦਾ ਹੈ,ਜਿਸ ਨੂੰ 3 ਮਹੀਨਿਆਂ ਤੋ ਮੋਦੀ ਸਰਕਾਰ ਅੰਨਦਾਤੇ ਨੂੰ ਕਹਿਰ ਦੀ ਸਰਦੀ ਚ ਅਣ-ਮਨੁੱਖੀ ਤਸ਼ੱਦਦ ਕੀਤਾ ਪਰ ਕਾਲੇ ਖੇਤੀ ਕਾਨੂੰਨ ਰੱਦ ਨਹੀ ਕੀਤੇ। ਜਿਸ ਕਾਰਨ ਕਿਸਾਨ ਹੋਰ ਕਰਜ਼ਾਈ ਹੋ ਗਿਆ ਜੋ ਘਰੋ-ਬਾਹਰ ਅੰਦੋਲਨ ਆਪਣੀ ਜਮੀਨਾਂ ਬਚਾਉਣ ਲਈ ਕਰ ਰਿਹਾ ਹੈ । ਸ ਬ੍ਰਹਮਪੁਰਾ ਕਿਹਾ ਕਿ ਪਹਿਲਾਂ 6 ਮਹੀਨੇ ਅੰਨਦਾਤਾ ਆਪਣੇ ਪਰਿਵਾਰਾਂ ਸਮੇਤ ਕੜਕ ਦੀ ਧੱੁਪ ਵਿੱਚ ਪੰਜਾਬ ਦੀਆਂ ਰੇਲ ਪਟੜੀਆਂ ਤੇ ਸੜਕਾਂ ਤੇ ਰੁਲ ਦਾ ਰਿਹਾ ਫਿਰ ਸਰਕਾਰੀ ਤੰਤਰ ਦੀਆਂ ਰੁਕਵਾਟਾਂ ਨੂੰ ਪਾਰ ਕਰਨ ਲਈ ਅਨੇਕਾਂ ਤਸੀਹੇ ਝੱਲੇ । ਉਨਾ ਹੈਰਾਨੀ ਪ੍ਰਗਟਾਈ ਕਿ ਕਿਸਾਨੀ ਘੋਲ ਚ ਕਰੀਬ 200 ਤੋ ਵੱਧ ਕਿਸਾਨ,ਮਜਦੂਰ ਸ਼ਹੀਦ ਹੋ ਗਏ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਵੇਦਨਸ਼ੀਲ ਮਸਲੇ ਤੇ ਚੁੱਪ ਰਹੇ ਜਿਸ ਦੀ ਉਹ ਸਖਤ ਸ਼ਬਧਾਂ ਚ ਨਿਖੇਧੀ ਕਰਦੇ ਹਨ, ਜਦ ਕਿ ਬਾਹਰਲੇ ਦੇਸ਼ਾਂ ਚ ਕੋਈ ਵੀ ਹਿੰਸਕ ਘਟਨਾ ਵਾਪਰਦੀ ਹੈ ਤਾਂ ਮੋਦੀ ਦਾ ਬਿਆਨ ਸਭ ਤੋ ਪਹਿਲਾ ਆਉਾਂਦਾ ਹੈ ।

ਬ੍ਰਹਮਪੁਰਾ ਸਪੱਸ਼ਟ ਕੀਤਾ ਕਿ ਮੇਰਾ ਤੇ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਹਰ ਸਾਹ ਕਿਸਾਨੀ ਘੋਲ ਲੇਖੇ ਹੈ । ਸਿੱਖ ਕਿਸਾਨਾਂ ਤੇ ਪੁਲਿਸ ਨੇ ਤਸ਼ੱਦਦ ਕਰਕੇ ਅਪਰਾਧੀ ਪਰਚੇ ਦਰਜ ਕਰਕੇ ਤਿਹਾੜ ਜੇਲ ਵਿੱਚ ਬੰਦ ਕੀਤੇ ਹਨ। ਸੱਤਾ ਦੇ ਜੋਰ ਨਾਲ ਗੈਰਭਾਜਪਾਈ ਸਰਕਾਰਾਂ ਤੇ ਪਾਰਟੀਆਂ ਨੂੰ ਨੁੱਕਰੇ ਲਾਇਆ ਜਾ ਰਿਹਾ ਹੈ,ਇਕ ਸਾਜਿਸ਼ ਤਹਿਤ ਘੱਟ-ਗਿਣਤੀਆਂ ਨੂੰ ਉੱਠਣ ਨਹੀ ਦਿੱਤਾ ਜਾ ਰਿਹਾ । ਉਨਾ ਦੋਸ਼ ਲਾਇਆ ਕਿ ਮੋਦੀ ਤੇ ਭਾਜਪਾ ਲੀਡਰਸ਼ਿਪ ਦਾ ਇਕੋ-ਇਕ ਨਿਸ਼ਾਨਾ ਪੂੰਜੀਪਤੀਆਂ ਨੂੰ ਹੋਰ ਮਾਲੋ-ਮਾਲ ਕਰਕੇ ਭਾਰਤ ਨੂੰ ਭੰਗਵਾ ਰੂਪ ਦੇਣਾ ਹੈ ਤੇ ਦੇਸ਼ ਨੂੰ ਕਮਜੋਰ ਕਰਨਾ ਹੈ । ਸਿੱਖ ਮਸਲਿਆਂ ਦੀ ਚਰਚਾ ਕਰਦਿਆਂ ਸ ਬ੍ਰਹਮਪੁਰਾ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇੇਟੀ ਦੀਆਂ ਚੋਣਾਂ ਪੰਜਾਬ ਸਰਕਾਰ ਨਹੀ ਕਰਵਾ ਰਹੀ , ਇਸ ਕਾਰਨ ਸਿੱਖਾਂ ਚ ਰੋਹ ਹੈ ।

ਪੰਜਾਬੀ ਸੂਬਾ ਬਣਨ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਕਦੇ ਵੀ ਸਮੇ ਸਿਰ ਨਹੀ ਹੋਈ ਜਦ ਕਿ ਇਸ ਦੀ ਚੋਣ ਵੀ ਪੰਚਾਇਤਾਂ,ਨਿਗਮਾਂ,ਵਿਧਾਨ ਸਭਾਵਾਂ ਤੇ ਲੋਕ ਸਭਾ ਵਾਂਗ ਪੰਜ ਸਾਲ ਤੇ ਨਿਸਚਿਤ ਸਮੇ ਹੋਣੀਆਂ ਚਾਹੀਦੀਆਂ ਹਨ ਚੰਡੀਗੜ ਪੰਜਾਬ ਨੂੰ ਨਹੀ ਦਿੱਤਾ ਗਿਆ । ਜਾਣ-ਬੁਝ ਕੇ ਸ਼੍ਰੀ ਨਨਕਾਣਾ ਸਾਹਿਬ ਸਿੱਖਾਂ ਨੂੰ ਜਾਣ ਨਹੀ ਦਿੱਤਾ ਗਿਆ । ਪੰਜਾਬੀ ਜੁਬਾਨ ਨਾਲ ਵਿਤਕਰਾ ਕੀਤਾ ਜਾ ਰਿਹਾ । ਸਾਕਾ ਨੀਲਾ ਤਾਰਾ ਦੇ ਦੋਸ਼ੀ ਅੱਜ ਵੀ ਘੁੰਮ ਰਹੇ ਹਨ । ਪੀੜਤਾਂ ਨੂੰ ਢੁਕਵਾ ਮੁਆਵਜਾ ਨਹੀ ਮਿਲਿਆ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ । ਮਹਿੰਗਾਈ ਨੇ ਗਰੀਬ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ । ਤੇਲ ਦੀਆਂ ਕੀਮਤਾਂ ਵਧਣ ਨਾਲ ਮਿਹਨਤਕਸ਼ਾਂ ਦਾ ਬਜਟ ਹਿੱਲ ਗਿਆ । ਐਸ ਵਾਈ ਐਲ ਨਹਿਰ ਦਾ ਮੱਸਲਾ ਜਿਉ ਦਾ ਤਿਉ ਹੈ ।

ਦਰਿਆਈ ਪਾਣੀਆਂ ਦੀ ਕਾਣੀ ਵੰਡ ਕੀਤੀ ਗਈ । ਨਸ਼ਾ ਖੋਰੀ ਚਰਮ ਸੀਮਾ ਤੇ ਹੈ । ਉਨਾ ਦੋਸ਼ ਲਾਇਆ ਕਿ ਕਾਲੇ ਖੇਤੀ ਕਾਨੂੰਨਾਂ ਲਈ ਹਰਸਿਮਰਤ ਕੌਰ ਬਾਦਲ ਸਾਬਕਾ ਵਜੀਰ ਗੁਨਾਹਗਾਰ ਹੈ ਜਿਸ ਨੇ ਕੇਦਰੀ ਕੈਬਨਿਟ ਚ ਹਾਮੀ ਭਰੀ ਸੀ ਜਿਸ ਦਾ ਖਮਿਆਜਾ ਪੰਜਾਬ ਤੇ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ । ਉਨਾ ਕਿਹਾ ਕਿ ਬਾਦਲ ਪਰਿਵਾਰ ਨੂੰ ਲੋਕਾਂ ਬਹੁਤ ਪਿਆਰ ਦਿੱਤਾ ਪਰ ਉਨਾ ਪੰਜਾਬ ਦੀ ਜੱਖਣਾ ਪੱੁਟ ਦਿੱਤੀ । ਜਿਨਾ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ , ਉਹ ਕਿਸੇ ਨੇ ਨਹੀ ਕੀਤਾ । ਸਿੱਖੀ ਸਿਧਾਂਤ ਚ ਧਰਮ, ਸਿਆਸਤ ਤੋ ਉੱਪਰ ਹੈ ਪਰ ਇਸ ਪਰਿਵਾਰ ਨੇ ਧਰਮ ਨੂੰ ਸਿਆਸਤ ਹੇਠਾਂ ਕੀਤਾ ਜਿਸ ਦੀ ਮਿਸਾਲ ਜਥੇਦਾਰਾਂ ਨੂੰ ਚੰਡੀਗੜ ਸਰਕਾਰੀ ਕੋਠੀ ਸੱਦਵਾ ਕੇ ਸੋਦਾ-ਸਾਧ ਨੂੰ ਬਿਨਾ ਮੰਗਿਆ ਮੁਆਫੀ ਦੇਣਾ ਹੈ । ਉਨਾ ਪੰਜਾਬ ਸਰਕਾਰ ਨੂੰ ਜੋਰ ਦਿੱਤਾ ਕਿ ਉਹ ਕੀਤੇ ਵਾਅਦੇ ਪੂਰੇ ਕਰਕੇ , ਕਿਸਾਨੀ ਕਰਜਾ ਮੁਆਫ ਕਰੇ ,ਘਰ ਘਰ ਰੁਜਗਾਰ ਦੇਵੇ ਅਤੇ ਚੋਣ ਮੈਨੀਫੈਸਟੋ ਇਨ-ਬਿਨ ਲਾਗੂ ਕਰਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਨਹੀ ਤਾਂ 2022 ਦੀਆਂ ਚੋਣ ਚ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ।

ਰਣਜੀਤ ਸਿੰਘ ਬ੍ਰਹਮਪੁਰਾ ਕਿ ਕਿ ਸਾਡੀ ਪਾਰਟੀ ਜਥੇਬੰਦਕ ਪੱਧਰ ਤੇ ਸਰਗਰਮ ਹੋਵੇਗੀ ਤੇ ਜਿਲਾਂ ਪੱਧਰ ਤੇ ਲੋਕਾਂ ਨੂੰ ਇਕੱਠਾ ਕੀਤਾ ਜਾਵੇਗਾ । ਇਸ ਮੌਕੇ ਤਰਨਤਾਰਨ ਜਿਲਾ ਪ੍ਰਧਾਨ ਦਲਜੀਤ ਸਿੰਘ ਗਿੱਲ,ਜਥੇਬੰਦਕ ਸਕੱਤਰ ਪੰਜਾਬ ਸਵਰਨਜੀਤ ਸਿੰਘ ਕੁਰਾਲੀਆ,ਸੁਰਿੰਦਰ ਸਿੰਘ ਪ੍ਰਧਾਨ ਰੋਪੜ,ਬਲਵਿੰਦਰ ਸਿੰਘ ਚੇਤਾ ਪ੍ਰਧਾਨ ਮੁਹਾਲੀ, ਹਰਜੀਤ ਸਿੰਘ ਰਾਮਪੁਰ,ਬਲਵੰਤ ਸਿੰਘ ਕੁਰਾਲੀ, ਬਠਿੰਡਾ ਰਾਜੇਸ਼ ਗਹਿਰੀਵਾਲ ਪ੍ਰਧਾਨ ਬਠਿੰਡ,ਹਰਮਦਿੰਰ ਸਿੰਘ , ਐਸ ਜੀ ਪੀ ਸੀ ਮੈਬਰ ਬਲਵਿੰਦਰ ਸਿੰਘ ਵੇਈਪੁਈ , ਅਜੀਤ ਸਿੰਘ ਰੰਘਰੇਟਾ, ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਬੂਟਾ ਸਿੰਘ ਭੁੱਲਰ ਹਾਜਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਧਾਨ ਸਭਾ ‘ਚ ਗੂੰਜਿਆਂ ਰੁਜ਼ਗਾਰ ਅਤੇ ਮੁਲਾਜ਼ਮਾਂ ਦੇ ਭੱਤਿਆਂ ਦਾ ਮੁੱਦਾ

ਕੈਪਟਨ ਅਮਰਿੰਦਰ ਦੇ ‘ਨੌ ਨੁਕਤੇ’ ਉਨ੍ਹਾਂ ਦੇ ‘ਨੌ ਝੂਠ’ ਬਣ ਚੁੱਕੇ ਹਨ : ਹਰਪਾਲ ਚੀਮਾ